ਤਰਨਤਾਰਨ:ਜ਼ਿਲ੍ਹੇ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸਾਂਧਰਾ ਦੇ ਰਹਿਣ ਵਾਲੇ ਲੜਕੇ ਕੰਵਲ ਸਿੰਘ ਜਿਸ ਦਾ ਵਿਆਹ 2019 ਵਿਚ ਲਵਪ੍ਰੀਤ ਕੌਰ ਵਾਸੀ ਸਭਰਾ ਨਾਲ ਹੋਇਆ ਸੀ ਲੜਕੀ ਨੇ ਆਈਲੈਟਸ ਕੀਤੀ ਹੋਈ ਸੀ (IELTS GIRL LEFT IN-LAWS, HUSBAND DIES) ਜਿਸ ਦੇ ਚੱਲਦੇ ਲੜਕੇ ਨੇ ਆਪਣੀ 4 ਏਕੜ ਜ਼ਮੀਨ ਗਹਿਣੇ ਰੱਖ 20 ਲੱਖ ਖਰਚ ਕੇ ਉਸ ਨੂੰ ਯੂਕੇ ਭੇਜਿਆ (SEND TO UK) ਸੀ, ਪਰ ਵਿਦੇਸ਼ ਜਾ ਕੇ ਲੜਕੀ ਨੇ ਕੰਵਲ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਬੰਦ ਕਰ ਦਿੱਤੀ (GIRL BROKEN RELATION AS LANDED IN UK) ਜਿਸਦੇ ਚੱਲਦੇ ਲੜਕੇ ਵਲੋਂ ਪੁਲਿਸ ਅਤੇ ਹੋਰਨਾ ਅਧਿਕਾਰੀਆਂ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਕੁਝ ਨਹੀਂ (POLICE DID NOT TOOK ACTION) ਬਣਿਆ।
ਇਸੇ ਦੇ ਚੱਲਦੇ ਕੰਵਲ ਸਿੰਘ ਜੋ ਕਿ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਹ ਜ਼ਿਆਦਾ ਪ੍ਰੇਸ਼ਾਨੀ ਵਿਚ ਚਲਾ ਗਿਆ, ਜਿਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਅੱਜ ਉਸਦੀ ਮੌਤ ਹੋ ਗਈ। ਲੜਕੇ ਕੰਵਲ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਅਤੇ ਭੈਣ ਕੁਲਬੀਰ ਕੌਰ ਅਤੇ ਹੋਰਨਾ ਰਿਸ਼ਤੇਦਾਰਾਂ ਨੇ ਕਿਹਾ ਕਿ ਵਿਦੇਸ਼ ਗਈ ਲਵਪ੍ਰੀਤ ਕੌਰ ਨੇ ਉੱਥੇ ਦੂਜਾ ਵਿਆਹ ਕਰਵਾ ਲਿਆ, ਜਿਸ ਕਰਕੇ ਜ਼ਿਆਦਾ ਪ੍ਰੇਸ਼ਾਨ ਸੀ।