ਤਰਨਤਾਰਨ: ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਵੱਲੋਂ ਹਥਿਆਰ ਨਾਲ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਹਵਾਲਾਤੀ ਨਸ਼ੇ ਦੇ ਮਾਮਲੇ 'ਚ ਜੇਲ੍ਹ ਵਿੱਚ ਬੰਦ ਹੈ। ਦੱਸ ਦਈਏ ਕਿ ਉਕਤ ਮੁਲਜ਼ਮ ਮਾਮੂਲੀ ਜ਼ਖਮੀ ਹੋਇਆ ਸੀ ਜਿਸ ਨੂੰ ਹਸਪਤਾਲ ਵਿਖੇ ਦਾਖਿਲ ਕਰਵਾ ਇਲਾਜ ਕਰਵਾ ਦਿੱਤਾ ਗਿਆ ਹੈ। ਫਿਲਹਾਲ ਮਾਮਲੇ ਸਬੰਧੀ ਉਕਤ ਮੁਲਜ਼ਮ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਹਵਾਲਾਤੀ ਦਾ ਨਾਂ ਵਿਸ਼ਾਲ ਹੈ ਜੋ ਕਿ ਮਾਨਸਾ,ਬਠਿੰਡਾ ਜ਼ਿਲ੍ਹੇ ਦੇ ਥਾਣਾ ਰਾਮਪੁਰਾ 'ਚ ਐੱਨਡੀਪੀਐੱਸ ਐਕਟ ਤਹਿਤ 29 ਜੂਨ 2021 ਨੂੰ ਦਰਜ ਹੋਏ ਕੇਸ ਕਾਰਨ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ' ਚ ਬੰਦ ਹੈ। ਜੇਲ੍ਹ ਸੂਤਰਾਂ ਮੁਤਾਬਿਕ ਰਾਤ 10 ਵਜੇ ਵਿਸ਼ਾਲ ਨੇ ਤੇਜ਼ਧਾਰ ਹਥਿਆਰ ਨਾਲ ਆਪਣੀਆਂ ਬਾਹਾਂ ਅਤੇ ਸਿਰ ਉੱਤੇ ਕੱਟ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।