ਤਰਨਤਾਰਨ:ਪੱਟੀ ਮੋੜ ਦੇ ਗੁਰਦੁਆਰਾ ਬਾਬਾ ਚਰਨ ਦਾਸ ਜੀ ਵਿਖੇ ਗੁਰਦੁਆਰਾ ਬਾਬਾ ਝਾੜ ਸਾਹਿਬ ਵਾਲੇ ਬਾਬਾ ਤਾਰਾ ਸਿੰਘ ਜੀ ਵੱਲੋਂ ਨਿਹੰਗਾਂ ਸਿੰਘਾਂ ਨਾਲ ਵੱਡੇ ਪੱਧਰ 'ਤੇ ਇਕੱਤਰ ਹੋ ਕੇ ਰਾਤ ਸਮੇਂ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ ਗਿਆ।
ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਇਸ ਕਬਜ਼ੇ ਦੌਰਾਨ ਨਿਹੰਗਾਂ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਰਹਿੰਦੇ ਕੁੁੱਝ ਪਰਿਵਾਰਾਂ ਨੂੰ ਵੀ ਬੰਧਕ ਬਣਾ ਲੈ ਗਿਆ ਹੈ ਅਤੇ ਰਾਤ ਸਮੇਂਂ ਕਬਜ਼ਾ ਧਾਰੀਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਸ ਨਾਲ ਸੰਬੰਧਿਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਗੁਰਦੁਆਰਾ ਬਾਬਾ ਚਰਨ ਦਾਸ ਜੀ ਵਿਖੇ ਇਸ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਇਸ ਗੁਰਦੁਆਰੇ ਦੀ ਸੇਵਾ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੀ ਕੁਝ ਮਹੀਨੇ ਪਹਿਲਾਂ ਹੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇੱਥੇ ਬਾਬਾ ਧਰਮ ਸਿੰਘ ਨੂੰ ਇਸ ਦੀ ਸੇਵਾ ਸੌਂਪੀ ਗਈ ਸੀ।
ਨਿਹੰਗਾਂ ਸਿੰਘਾਂ ਨੇ ਗੁਰਦੁਆਰਾ ਬਾਬਾ ਚਰਨ ਦਾਸ ਪੱਟੀ ਮੋੜ ਵਿਖੇ ਕੀਤਾ ਕਬਜ਼ਾ, ਸਥਿਤੀ ਬਣੀ ਤਣਾਅਪੂਰਨ ਇਸੇ ਗੱਲ ਨੂੰ ਲੈ ਕੇ ਬਾਬਾ ਝਾੜ ਸਾਹਿਬ ਵਾਲੇ ਬਾਬਾ ਤਾਰਾ ਸਿੰਘ ਇਸ ਗੁਰਦੁਆਰੇ ਦੀ ਸੇਵਾ ਨਿਭਾਉਣੀ ਚਾਹੁੰਦੇ ਸਨ, ਪਰ ਇਥੋਂ ਦੇ ਨਾਲ ਲੱਗਦੇ ਚਾਰ ਤੋਂ ਪੰਜ ਪਿੰਡਾਂ ਨੂੰ ਇਹ ਮਨਜ਼ੂਰ ਨਹੀਂ ਸੀ ਜਿਸ ਨੂੰ ਲੈ ਕੇ ਕਈ ਦਿਨਾਂ ਤੋਂ ਇਸ ਗੁਰਦੁਆਰੇ 'ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਹੀ ਰਾਤ ਸਮੇਂ ਬਾਬਾ ਝਾੜ ਸਾਹਿਬ ਵਾਲੇ ਤਾਰਾ ਸਿੰਘ ਅਤੇ ਹੋਰ ਨਿਹੰਗ ਸਿੰਘਾਂ ਨੇ ਇਕੱਤਰ ਹੋ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ ਅਤੇ ਗੋਲੀਆਂ ਚਲਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਅੰਦਰ ਰਹਿ ਰਹੇ ਕਈ ਪਰਿਵਾਰਾਂ ਨੂੰ ਬੰਧਕ ਬਣਾ ਲਿਆ।
ਜਿਸ ਤੋਂ ਬਾਅਦ ਸਵੇਰ ਵੇਲੇ ਜਦ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਲੋਕ ਪੱਟੀ ਮੌੜ ਚੌਂਕ ਵਿੱਚ ਇਕੱਤਰ ਹੋ ਕੇ ਚੌਂਕ ਜਾਮ ਕਰ ਕੇ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਅਤੇ ਕਬਜ਼ਾ ਧਾਰਿਆ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਭੀੜ ਨੂੰ ਸ਼ਾਂਤ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਧਰਨਾਕਾਰੀਆਂ ਦਾ ਇਹ ਦੋਸ਼ ਹੈ ਕਿ ਇਥੋਂ ਦੇ ਡੀ.ਐੱਸ.ਪੀ ਵੱਲੋਂ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਦ ਤੱਕ ਬਾਬਾ ਤਾਰਾ ਸਿੰਘ ਗੁਰਦੁਆਰਾ ਸਾਹਿਬ ਦਾ ਕਬਜ਼ਾ ਨਹੀਂ ਛੱਡਦੇ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ।
ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਵਿੱਚ ਗੋਲੀਆਂ ਚੱਲਣ ਨਾਲ ਜਿੱਥੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਪੱਟੀ ਮੋੜ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਚੁੱਕਾ ਹੈ। ਉੱਧਰ ਕਾਂਗਰਸ ਪਾਰਟੀ ਦੇ ਚਹੁੰ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ।
ਉਧਰ ਜਦ ਇਸ ਸੰਬੰਧੀ ਸਬ ਡਵੀਜ਼ਨ ਪੱਟੀ ਦੇ ਡੀ.ਐੱਸ.ਪੀ ਕੁਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਲੈ ਕੇ ਦੋਵਾਂ ਪਾਰਟੀਆਂ ਵਿੱਚ ਤਣਾਅ ਚੱਲਦਾ ਆ ਰਿਹਾ ਸੀ ਅਤੇ ਇਸੇ ਗੱਲ ਨੂੰ ਰਹਿ ਕੇ ਬੀਤੀ ਰਾਤ ਵੀ ਕੋਈ ਤਣਾਅ ਹੋਇਆ ਹੈ। ਜਿਸ 'ਤੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਖੰਨਾ ਤੇ ਕਪੂਰਥਲਾ ਦੇ ਐਐਸਐਸਪੀ ਸਮੇਤ ਵੱਡੇ ਪੱਧਰ ’ਤੇ ਪੁਲਿਸ ਅਫਸਰ ਬਦਲੇ