ਚੰਡੀਗੜ੍ਹ:ਪੰਜਾਬ ਵਿੱਚ ਆਏ ਦਿਨ ਕਤਲ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪਿੰਡ ਦੀਨਪੁਰ (young man shot dead in Village Dinpur) ਵਿਖੇ ਮੌਜੂਦ ਇਕ ਰੈਡੀਮੇਡ ਦੁਕਾਨ ਮਾਲਕ ਵਿਅਕਤੀ ਦੀ 2 ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਲੰਡਾ ਵੱਲੋਂ ਲਈ ਗਈ ਹੈ।
ਸੋਸਲ ਮੀਡੀਆ ’ਤੇ ਲੰਡਾ ਹਰੀਕੇ ਨਾਂ ਦੀ ਪੋਸਟ ਉੱਤੇ ਲਿਖਿਆ ਹੋਇਆ ਹੈ ਕਿ ਤਰਨਤਾਰਨ ਵਿੱਚ ਗੁਰਜੰਟ ਦਲਾਲ ਦਾ ਕਤਲ ਹੋਇਆ। ਜੋ ਅਸੀ ਕੀਤਾ ਹੈ ਕਿਉਂਕਿ ਇਨ੍ਹਾਂ ਨੇ ਸਾਡੇ ਭਰਾ ਅਰਸ਼ਦੀਪ ਬੱਠੀ ਦੀ ਜਿੰਦਗੀ ਖਰਾਬ ਕੀਤੀ। ਸਿਰਫ ਇੱਕ ਪੰਜਾਬ ਪੁਲਿਸ ਦੇ ਕਹਿਣ ਉੱਤੇ ਇੱਕ ਉਹ ਸੱਟੇ ਨਸ਼ੇਰੇ ਦਾ ਯਾਰ ਦੋਸਤ ਸੀ। ਇਹਦੀ ਪੰਜਾਬ ਪੁਲਿਸ ਵਿੱਚ ਜੁਆਇਨਿੰਗ ਸੀ ਫਿਰੌਤੀ ਵੀ ਮੰਗ ਸੀ ਪਰ ਕਿਸੇ ਯਾਰ ਦੇ ਕਹਿਣ ਉੱਤੇ ਬਿਨਾਂ ਪੈਸਿਆਂ ਤੋਂ ਛੱਡਿਆ ਸੀ ਹੁਣ ਇਹ ਦਲਾਲ ਬਣ ਗਿਆ।
ਪੋਸਟ ਵਿੱਚ ਅੱਗੇ ਕਿਹਾ ਕਿ ਪੁਲਿਸ ਦਾ ਦਲਾਲ ਇੱਕ ਵੀ ਨਹੀਂ ਛੱਡਣਾ, ਜਿਹੜੇ ਸਾਡੇ ਭਰਾਵਾਂ ਨੇ ਕੰਮ ਕੀਤਾ ਉਨ੍ਹਾਂ ਨੇ ਸ਼ਰੇਆਮ ਕੀਤਾ। ਪੁਲਿਸ ਆਪਣੀ ਬਣਦੀ ਕਾਰਵਾਈ ਕਰੇ ਪਰ ਜੇਕਰ ਪਹਿਲਾਂ ਦੇ ਵਾਂਗ ਸਾਡੇ ਘਰਾਂ ਵਿੱਚ ਜਾ ਕੇ ਸਾਡੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੂੰ ਤੰਗ ਕੀਤਾ ਤਾਂ ਫਿਰ ਅਸੀਂ ਅਗਲੀ ਵਾਰ ਤੁਹਾਡੇ ਘਰਾਂ ਵਿੱਚ ਜਾਵਾਂਗੇ। 35 ਅਤੇ 40 ਮੁੰਡੇ ਆਪਣੇ ਦਲਾਲ ਦੇ ਕਹਿਣ ਉੱਤੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਜੋ ਕਿ ਬੇਕਸੂਰ ਸੀ। ਪੋਸਟ ਵਿੱਚ ਅੱਗੇ ਕਿਹਾ ਕਿ ਜੋ ਵੀ ਉਨ੍ਹਾਂ ਦੇ ਨਾਲ ਗੱਦਾਰੀ ਕਰੇਗਾ ਉਸਦੇ ਲਈ ਮੁਆਫੀ ਨਹੀਂ ਮੌਤ ਹੋਵੇਗੀ।