ਤਰਨ ਤਾਰਨ:ਸਮਾਜ ਸੇਵੀ ਲੱਖਾ ਸਿਧਾਣਾ ਦੀਆਂ ਮੁਸ਼ਕਿਲਾ ਵਧਦੀਆਂ ਜਾ ਰਹੀਆਂ ਹਨ, ਹੁਣਪੰਜਾਬੀ ਗਾਇਕ ਸੋਨੀ ਮਾਨ ਦੇ ਘਰ ਹੋਈ ਫਾਇਰਿੰਗ (Firing at singer Soni Mann's house) ਮਾਮਲੇ ਵਿੱਚ ਤਰਨ ਤਾਰਨ ਪੁਲਿਸ ਨੇ ਲੱਖਾ ਸਿਧਾਣਾ ਸਮੇਤ ਕਈ ਲੋਕਾਂ ’ਤੇ ਮਾਮਲਾ ਦਰਜ (Case registered against Lakha Sidhana) ਕਰ ਲਿਆ ਹੈ।
ਇਹ ਵੀ ਪੜੋ:ਸੋਨੀ ਮਾਨ ਦੇ ਘਰ 'ਤੇ ਫਾਇਰਿੰਗ, ਲੱਖਾ ਸਿਧਾਣਾ ਨੇ ਦਿੱਤਾ ਇਹ ਜਵਾਬ !
ਦੱਸ ਦਈਏ ਕਿ ਬੀਤੇ ਦਿਨ ਗਾਇਕ ਸੋਨੀ ਮਾਨ ਦੇ ਘਰ ‘ਤੇ ਫਾਇਰਿੰਗ (Firing at singer Soni Mann's house) ਹੋਈ ਸੀ ਜਿਸ ਤੋਂ ਬਾਅਦ ਸੋਨੀ ਮਾਨ ਨੇ ਲੱਖਾ ਸਿਧਾਣਾ ਦੇ ਸਾਥੀਆ ’ਤੇ ਫਾਇਰਿੰਗ ਕਰਨ ਦੇ ਇਲਜ਼ਾਮ ਲਗਾਏ ਸਨ, ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੱਖਾ ਸਿਧਾਣਾ (Case registered against Lakha Sidhana) ਸਮੇਤ ਪੰਜ ਲੋਕਾਂ ਖਿਲਾਫ ਬਾਈਨੇਮ ਅਤੇ 10 ਤੋਂ ਪੰਦਰਾਂ ਹੋਰ ਅਣਪਛਾਤੇ ਲੋਕਾਂ ਖਿਲਾਫ ਇਰਾਦੇ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਵਿੱਚ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ, ਤੇਜ ਪ੍ਰਤਾਪ ਸਿੰਘ ਅਤੇ ਭੋਲਾ ਸਿੰਘ ਵਾਸੀ ਜੋਧਪੁਰ ਅਤੇ 10 ਤੋ 15 ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਸੋਨੀ ਮਾਨ ਨੇ ਕਿਹਾ ਕਿ ਲੱਖਾ ਸਿਧਾਣਾ ਵੱਲੋਂ ਸਾਨੂੰ ਲਗਾਤਾਰ ਗਾਣਾ ਡਿਲੀਟ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਲੱਖਾ ਸਿਧਾਣਾ ਦੇ ਕੁਝ ਬੰਦੇ ਸਾਡੇ ਘਰ ਆਏ ਤੇ ਕਹਿਣ ਲੱਗੇ ਨੇ ਗਾਣਾ ਡਿਲੀਟ ਕਰ ਜਦੋਂ ਅਸੀਂ ਗਾਣਾ ਡਿਲੀਟ ਕਰਨ ਤੋਂ ਮਨ੍ਹਾ ਕੀਤਾ ਤਾਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਸੋਨੀ ਮਾਨ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਅਸੀਂ ਯੂ-ਟਿਊਬ ਨੂੰ ਲਿਖ ਕੇ ਭੇਜ ਦਿੰਦੇ ਹਾਂ ਕਿ ਉਹ ਇਹਨਾਂ ਦਾ ਸੀਨ ਨੂੰ ਕੱਟ ਦੇਣਗੇ, ਪਰ ਉਹ ਗਾਣਾ ਡਿਲੀਟ ਕਰਨ ਲਈ ਹੀ ਕਹਿ ਰਹੇ ਹਨ ਤੇ ਸਾਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।