ਪੰਜਾਬ

punjab

ETV Bharat / city

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ 3 ਧੀਆਂ ਦੇ ਪਿਓ, ਕਿਸੇ ਮਦਦਗਾਰ ਦੀ ਉਡੀਕ

ਸੀਟੀ ਸਕੈਨ ਕਰਾਉਣ ਤੋਂ ਬਾਅਦ ਪਤਾ ਚੱਲਿਆ ਕਿ ਉਸ ਦੇ ਦਿਮਾਗ ਦੀ ਇੱਕ ਨਾਲੀ ਬੇਹੱਦ ਕਰੈਕ ਹੋ ਗਈ ਹੈ ਜਿਸ ਤੇ ਬਹੁਤ ਜ਼ਿਆਦਾ ਖ਼ਰਚਾ ਆਏਗਾ ਕਿਉਂਕਿ ਪਰਿਵਾਰ ਤਾਂ ਪਹਿਲਾਂ ਹੀ ਗਰੀਬੀ ਦਾ ਮਾਰਿਆ ਕਿਸੇ ਦੇ ਮਕਾਨ ਵਿੱਚ ਤਰਸ ਦੇ ਅਧਾਰ ਤੇ ਰਹਿ ਰਿਹਾ ਆਪਣਾ ਘਰ ਵੀ ਹੁੰਦਾ ਤਾਂ ਵੇਚ ਕਿ ਆਪਣੇ ਪਿਤਾ ਨੂੰ ਬਚਾਅ ਲੈਂਦੇ।

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ 3 ਧੀਆਂ ਦੇ ਪਿਓ ਨੇ ਮਦਦ ਦੀ ਲਾਈ ਗੁਹਾਰ
ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ 3 ਧੀਆਂ ਦੇ ਪਿਓ ਨੇ ਮਦਦ ਦੀ ਲਾਈ ਗੁਹਾਰ

By

Published : Apr 23, 2021, 6:48 PM IST

ਤਰਨ ਤਾਰਨ: 3 ਧੀਆਂ ਦਾ ਪਿਓ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਕਾਰਨ ਪੀੜਤ ਪਰਿਵਾਰ ਮਦਦ ਦੀ ਅਪੀਲ ਕਰ ਰਿਹਾ ਹੈ। ਦਰਾਅਸਰ ਦਿਲਬਾਗ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਕਾਜੀਕੋਟ ਜ਼ਿਲ੍ਹਾ ਤਰਨ ਤਾਰਨ ਦਾ ਰਹਿਣਾ ਹੈ ਜੋ ਕਿ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਪਿਤਾ ਦਿਲਬਾਗ ਸਿੰਘ ਦਿਹਾੜੀ ਕਰਕੇ ਆ ਰਿਹਾ ਸੀ ਜਿਸ ਨੂੰ ਕਿ ਇੱਕ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿੱਥੋਂ ਉਸ ਨੂੰ ਇੱਕ ਤਰਨ ਤਾਰਨ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਸਦੀ ਸੀਟੀ ਸਕੈਨ ਕਰਾਉਣ ਤੋਂ ਬਾਅਦ ਪਤਾ ਚੱਲਿਆ ਕਿ ਉਸ ਦੇ ਦਿਮਾਗ ਦੀ ਇੱਕ ਨਾਲੀ ਬੇਹੱਦ ਕਰੈਕ ਹੋ ਗਈ ਹੈ ਜਿਸ ਤੇ ਬਹੁਤ ਜ਼ਿਆਦਾ ਖ਼ਰਚਾ ਆਏਗਾ ਕਿਉਂਕਿ ਪਰਿਵਾਰ ਤਾਂ ਪਹਿਲਾਂ ਹੀ ਗਰੀਬੀ ਦਾ ਮਾਰਿਆ ਕਿਸੇ ਦੇ ਮਕਾਨ ਵਿੱਚ ਤਰਸ ਦੇ ਅਧਾਰ ਤੇ ਰਹਿ ਰਿਹਾ ਆਪਣਾ ਘਰ ਵੀ ਹੁੰਦਾ ਤਾਂ ਵੇਚ ਕਿ ਆਪਣੇ ਪਿਤਾ ਨੂੰ ਬਚਾਅ ਲੈਂਦੇ।

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ 3 ਧੀਆਂ ਦੇ ਪਿਓ ਨੇ ਮਦਦ ਦੀ ਲਾਈ ਗੁਹਾਰ

ਇਹ ਵੀ ਪੜੋ: ਲੁਧਿਆਣਾ ਵਾਸੀਆਂ ਲਈ ਜ਼ਿਲ੍ਹੇ ’ਚ ਆਕਸੀਜਨ ਦੀ ਨਹੀਂ ਕੋਈ ਘਾਟ

ਅੱਖਾਂ ਵਿੱਚ ਹੰਜੂਆ ਤੋਂ ਸਾਫ ਦਿਸਦਾ ਸੀ ਪਰਿਵਾਰ ਦਾ ਦਰਦ ਅਤੇ ਪਿਤਾ ਦੇ ਖੋਹਣ ਦਾ ਡਰ ਹੈ। ਉਹਨਾਂ ਕਿਹਾ ਕਿ 4 ਧੀਆਂ ਸੀ 1 ਬੇਟਾ ਜੋ ਪੜ੍ਹਾਈ ਕਰਦਾ ਹੈ। ਇੱਕ ਧੀ ਪਹਿਲਾਂ ਹੀ ਇਲਾਜ ਨਾ ਹੋਣ ਕਾਰਣ ਰੱਬ ਨੂੰ ਪਿਆਰੀ ਹੋ ਗਈ ਹੈ। ਪਰ ਪਰਿਵਾਰ ਚਾਉਂਦਾ ਹੈ ਸਾਡੇ ਪਿਤਾ ਦਾ ਇਲਾਜ ਹੋ ਸਕੇ ਤਾਂ ਜੋ ਉਹਨਾਂ ਨਾ ਪਹਿਲਾਂ ਵਾਲਾ ਭਾਣਾ ਨਾ ਵਰਤੇ। ਜੇਕਰ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਪੀੜਤ ਪਰਿਵਾਰ ਨਾਲ 98783-34523 ਇਸ ਨੰਬਰ ’ਤੇ ਸੰਪਕਰ ਕਰ ਸਕਦੇ ਹੋ।

ਇਹ ਵੀ ਪੜੋ: ਗਾਜ਼ਿਆਬਾਦ ਦੇ ਗੁਰਦੁਆਰਾ ਸਾਹਿਬ ਵਿੱਚ ਆਕਸੀਜਨ ਦੀ ਮੁਫਤ ਸੇਵਾ

ABOUT THE AUTHOR

...view details