ਤਰਨਤਾਰਨ:ਜ਼ਿਲ੍ਹੇ ’ਚ ਨਵੇਂ ਤਹਿਸੀਲਦਾਰ ਦੀ ਭਿੱਖੀਵਿੰਡ ਤਹਿਸੀਲ ਵਿਖੇ ਹੋਈ ਨਿਯੁਕਤੀ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਵੇਂ ਨਿਯੁਕਤ ਤਹਿਸੀਲਦਾਰ ਦੀ ਭਿੱਖੀਵਿੰਡ ਤਹਿਸੀਲ ਚੋਂ ਬਦਲੀ ਨਾ ਹੋਈ ਤਾਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਬੰਧ ’ਚ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਨੇ ਤਹਿਸੀਲ ਵਿਚ ਆਪਣਾ ਵਿਰੋਧ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਨੇ ਨਵਾਂ ਤਹਿਸੀਲਦਾਰ ਇਸ ਭਿੱਖੀਵਿੰਡ ਤਹਿਸੀਲ ਨੂੰ ਦਿੱਤਾ ਹੈ ਉਹ ਤਹਿਸੀਲਦਾਰ ਅੱਗੇ ਵੀ ਇਸ ਤਹਿਸੀਲ ਵਿਚ ਰਹਿ ਚੁੱਕਾ ਹੈ ਅਤੇ ਉਸ ਦੇ ਪਹਿਲੇ ਕਾਰਜਕਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਕਈ ਦਿਨ ਤਹਿਸੀਲ ਵਿੱਚ ਧੱਕੇ ਖਾਣੇ ਪੈਂਦੇ ਸਨ ਜਿਸ ਕਰਕੇ ਲੋਕਾਂ ਨੇ ਪਹਿਲਾਂ ਵੀ ਇਸ ਦਾ ਵਿਰੋਧ ਕਰਕੇ ਇਸ ਦੀ ਬਦਲੀ ਕਰਵਾਈ ਸੀ ਅਤੇ ਹੁਣ ਫੇਰ ਇਹ ਤਹਿਸੀਲਦਾਰ ਦੀ ਨਿਯੁਕਤੀ ਇਸੇ ਤਹਿਸੀਲ ਵਿੱਚ ਹੋਈ ਹੈ ਜਿਸ ਨਾਲ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਰਿਸ਼ਵਤਖੋਰੀ ਵਿੱਚ ਵੀ ਵਾਧਾ ਹੋਵੇਗਾ।