ਪੰਜਾਬ

punjab

ETV Bharat / city

ਮੁਥੂਟ ਫਾਈਨਾਂਸ ਕੰਪਨੀ ਦੇ ਕਰਮਚਾਰੀ ਨਾਲ ਲੁੱਟ, ਪੁਲਿਸ ਉੱਤੇ ਲੱਗੇ ਇਹ ਇਲਜ਼ਾਮ - Robbery incident at Chohla Sahib

ਤਰਨ ਤਾਰਨ ਦੇ ਚੋਹਲਾ ਸਾਹਿਬ ਵਿਖੇ ਮੁਥੂਟ ਫਾਈਨਾਂਸ ਕੰਪਨੀ (Muthoot Finance Company) ਦੇ ਮੁਲਾਜ਼ਮਾਂ ਕੋਲੋ ਮੋਟਰਸਾਈਕਲ ਸਵਾਲ 1 ਲੱਖ 70 ਹਜ਼ਾਰ ਲੁੱਟ ਕੇ ਫਰਾਰ ਹੋ ਗਏ।

Employees of Muthoot Finance Company in Taran Taran were robbed by motorcycle riders
ਮੁਥੂਟ ਫਾਈਨਾਂਸ ਕੰਪਨੀ ਦੇ ਕਰਮਚਾਰੀ ਨਾਲ ਲੁੱਟ

By

Published : Oct 5, 2022, 1:41 PM IST

Updated : Oct 5, 2022, 1:49 PM IST

ਤਰਨ ਤਾਰਨ: ਚੋਹਲਾ ਸਾਹਿਬ ਵਿਖੇ ਮੋਟਰਸਾਈਕਲ ਗੈਂਗ ਮੁਥੂਟ ਫਾਈਨਾਂਸ ਕੰਪਨੀ (Muthoot Finance Company) ਵਿੱਚ ਕੰਮ ਕਰਦੇ ਕਰਿੰਦਿਆਂ ਪਾਸੋ 1 ਲੱਖ 70 ਹਜ਼ਾਰ ਲੁੱਟ ਕੇ ਲੈ ਗਏ। ਇਲਜਾਮ ਲਗਾਏ ਜਾ ਰਹੇ ਹਨ ਕਿ ਫਰਿਆਦ ਲੈ ਕੇ ਥਾਣੇ ਗਏ ਪੀੜ੍ਹਤਾਂ ਨਾਲ ਹਮਦਰਦੀ ਕਰਨ ਦੀ ਬਜਾਇ ਪੁਲਿਸ ਨੇ ਉਹਨਾਂ ਦੀ ਬੇਰਹਿਮੀ ਨਾਲ ਮਾਰ ਕੁੱਟ (Robbery incident at Chohla Sahib) ਕੀਤੀ।

ਇਹ ਵੀ ਪੜੋ:ਚੰਡੀਗੜ੍ਹ ਵਿੱਚ ਸ਼ਰਾਰਤੀ ਅਨਸਰਾਂ ਦਾ ਕਾਰਾ,ਦੁਸਹਿਰੇ ਤੋਂ ਪਹਿਲਾਂ ਹੀ ਪੁਤਲਾ ਕੀਤਾ ਅਗਨ ਭੇਂਟ

ਜਾਣਕਾਰੀ ਅਨੁਸਾਰ ਮੁਥੂਟ ਫਾਈਨਾਂਸ ਕੰਪਨੀ ’ਚ ਕੰਮ ਕਰਦੇ ਜਸ਼ਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਉਦੈਕਰਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚੋਹਲਾ ਸਾਹਿਬ ਨੇੜਲੇ ਪਿੰਡਾਂ ਤੋਂ ਪੈਸੈ ਇਕੱਠੇ ਕਰਕੇ ਹਰੀਕੇ ਵੱਲ ਜਾ ਰਿਹਾ ਸੀ ਕਿ ਚੋਹਲਾ ਸਾਹਿਬ ਪੁਲਿਸ ਦੇ ਨਾਕੇ ਤੋਂ 2 ਕੁ ਫਰਲਾਂਗ ਪਹਿਲਾਂ ਪਿਛੋਂ ਆਏ ਬਾਈਕਰ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਅਤੇ ਦੇਸੀ ਕੱਟੇ ਦੀ ਨੋਕ ਉੱਤੇ ਪੈਸਿਆਂ ਵਾਲਾ ਥੈਲਾ ਖੋਹ ਲਿਆ, ਜਿਸ ਵਿੱਚ 1 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸੀ।

ਮੁਥੂਟ ਫਾਈਨਾਂਸ ਕੰਪਨੀ ਦੇ ਕਰਮਚਾਰੀ ਨਾਲ ਲੁੱਟ

ਉਹਨਾਂ ਨੇ ਕਿਹਾ ਕਿ ਲੁੱਟ ਖੋਹ ਸਬੰਧੀ ਇਤਲਾਹ ਦੇਣ ਥਾਣੇ ਗਏ ਪੀੜ੍ਹਤਾਂ ਨੂੰ ਪੁਲਿਸ ਘਟਨਾ ਸਥਾਨ ਉੱਤੇ ਲੈ ਗਈ ਜਿਥੇ ਸਰਹਾਲੀ ਕਲਾਂ ਅਤੇ ਚੋਹਲਾ ਸਾਹਿਬ ਦੇ ਥਾਣਾ ਮੁਖੀਆਂ ਨੇ ਬੇਰਿਹਮੀ ਨਾਲ ਕੁੱਟਮਾਰ ਕੀਤੀ। ਮਾਮਲੇ ਨੂੰ ਸ਼ੱਕੀ ਦੱਸਦਿਆਂ ਪੁਲਿਸ ਇਹ ਲੱਭਣ ਦੇ ਯਤਨਾਂ ’ਚ ਰੱਝੀ ਰਹੀ ਕਿ ਫਾਇਨਾਂਸ ਕੰਪਨੀ ਦੇ ਮੁਲਾਜਮਾਂ ਨੇ ਹੋਰ ਲੋਕਾਂ ਨਾਲ ਮਿਲਕੇ ਹੀ ਪੈਸੈ ਖੁਰਦ ਬੁਰਦ ਕੀਤੇ ਹਨ।

ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੇ ਮੁੱਖ ਅਫਸਰ ਇੰਸਪੈਕਟਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲੱਟ ਖੋਹ ਦਾ ਮਾਮਲਾ ਪੂਰਮ ਤੌਰ ਉੱਤੇ ਸ਼ੱਕੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਖ ਵੱਖ ਪਹਿਲੂਆਂ ਤੋ ਜਾਂਚ ਕਰ ਰਹੀ ਹੈ ਜਲਦੀ ਹੀ ਸੱਚ ਸਾਹਮਣੇ ਆ ਜਾਵੇਗਾ।

ਇਹ ਵੀ ਪੜੋ:ਲੁਧਿਆਣਾ ਵਿੱਚ ਰਾਵਣ ਦੇਹਣ ਦੀ ਤਿਆਰੀ,ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ

Last Updated : Oct 5, 2022, 1:49 PM IST

ABOUT THE AUTHOR

...view details