ਤਰਨ ਤਾਰਨ: ਪਿੰਡ ਢੋਟੀਆਂ 'ਚ ਕਣਕ ਦੀਆਂ ਪਰਚੀਆਂ ਕੱਟਣ ਵਾਲੇ ਤੇ ਪਿੰਡ ਦੇ ਹੀ ਕੁਝ ਪਰਿਵਾਰ ਆਪਸ 'ਚ ਭਿੜ ਗਏ। ਜਾਣਕਾਰੀ ਮੁਤਾਬਕ ਪਿੰਡ 'ਚ ਕਣਕ ਦੀਆਂ ਪਰਚੀਆਂ ਕੱਟਣ ਵਾਲੇ ਆਏ ਹੋਏ ਸਨ, ਇਸ ਦੌਰਾਨ ਉਨ੍ਹਾਂ ਨੇ ਕਈ ਪਿੰਡ ਵਾਸੀਆਂ ਦੀਆਂ ਪਰਚੀਆਂ ਕੱਟਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਪਰਚੀਆਂ ਕੱਟਣ ਵਾਸੀ ਮਸ਼ੀਨ ਫੜ੍ਹ ਲਈ ਤੇ ਉਨ੍ਹਾਂ ਦਾ ਕੰਮ ਰੁਕਵਾ ਦਿੱਤਾ।
ਤਰਨ ਤਾਰਨ: ਡਿਪੂ ਵਾਲੇ ਨੇ ਮਹਿਲਾਵਾਂ ਨੂੰ ਕਹੇ ਜਾਤੀ ਸੂਚਕ ਸ਼ਬਦ, ਕਾਰਵਾਈ ਦੀ ਕੀਤੀ ਮੰਗ - ਪਿੰਡ ਢੋਟੀਆਂ
ਪਿੰਡ ਵਾਸੀਆਂ ਨੇ ਦੋਸ਼ ਲਾਏ ਹਨ ਕਿ ਪਰਚੀਆਂ ਕੱਟਣ ਵਾਲੇ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ। ਪਰਚੀਆਂ ਕੱਟਣ ਵਾਲੇ ਨੇ ਜਦੋਂ ਮਹਿਲਾਵਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਉਸ ਨੂੰ ਕਮਰੇ 'ਚ ਢੱਕ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਪੰਚ ਤੇ ਡਿਪੂ ਵਾਲੇ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪਿੰਡ ਵਾਸੀਆਂ ਨੇ ਦੋਸ਼ ਲਾਏ ਹਨ ਕਿ ਪਰਚੀਆਂ ਕੱਟਣ ਵਾਲੇ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ। ਪਰਚੀਆਂ ਕੱਟਣ ਵਾਲੇ ਨੇ ਜਦੋਂ ਮਹਿਲਾਵਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਉਸ ਨੂੰ ਕਮਰੇ 'ਚ ਢੱਕ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਪੰਚ ਤੇ ਡਿਪੂ ਵਾਲੇ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਉਧਰ ਸਸਤੇ ਰਾਸ਼ਨ ਦੀਆਂ ਪਰਚੀਆਂ ਕੱਟਣ ਵਾਲੇ ਨੇ ਕਿਹਾ ਕਿ ਦਲਿਤ ਔਰਤਾਂ ਝੂਠ ਬੋਲ ਰਹੀਆਂ ਹਨ, ਉਸ ਨੇ ਕਿਸੇ ਨੂੰ ਵੀ ਗਾਲਾਂ ਨਹੀਂ ਕੱਢਿਆ। ਮੌਕੇ 'ਤੇ ਪਹੁੰਚੇ ਏਐੱਸਆਈ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਣਕ ਦੀ ਵੰਡ ਨੂੰ ਲੈ ਕੇ ਕੋਈ ਹੰਗਾਮਾ ਹੋ ਰਿਹਾ ਹੈ ਅਤੇ ਇਸ ਦੌਰਾਨ ਦਲਿਤ ਔਰਤਾਂ ਨੂੰ ਜਾਤੀਸੁਚਕ ਸ਼ਬਦ ਵੀ ਬੋਲੇ ਗਏ ਹਨ। ਉਨ੍ਹਾਂ ਕਿਹਾ ਜੇ ਅਜਿਹਾ ਹੋਇਆ ਹੈ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।