ਤਰਨਤਾਰਨ :ਪਿੰਡ ਠੱਠਾ ਦੇ ਐਸਸੀ ਸਰਪੰਚ ਦੀ ਥਾਂ ਉੱਤੇ ਸਰਪੰਚੀ ਕਰ ਰਹੇ ਹਨ। ਉਹਨਾਂ ਨੇ ਸੁਖਬੀਰ ਸਿੰਘ ਬਾਜਵਾ ਉੱਤੇ ਪਿੰਡ ਵਾਸੀ ਗੁਰਨਾਮ ਸਿੰਘ ਬਾਜਵਾ, ਸੁਖਚੈਨ ਸਿੰਘ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ, ਪਿੰਡ ਦੇ ਕਾਂਗਰਸੀ ਆਗੂ ਡਾ. ਸੁਖਬੀਰ ਸਿੰਘ ਬਾਜਵਾ ਜੋ ਅਨਸੂਚਿਤ ਜਾਤੀ ਦੇ ਸਰਪੰਚ ਦੀ ਥਾਂ ਉੱਤੇ ਸਰਪੰਚੀ ਕਰ ਰਹੇ ਹਨ। ਉਹਨਾਂ ਵੱਲੋਂ ਪਿੰਡ ਦੀ ਸੱਤ ਕਿੱਲੇ ਪੰਚਾਇਤੀ ਜ਼ਮੀਨ ਵਿੱਚੋਂ ਤਕਰੀਬਨ ਪੰਜ ਫੁੱਟ ਦੇ ਕਰੀਬ ਮਿੱਟੀ ਪੁੱਟ ਕੇ ਵੇਚ ਦਿੱਤੀ ਗਈ ਹੈ।
ਜਿਸ ਕਾਰਨ ਵਾਹੀਯੋਗ ਇਸ ਪੰਚਾਇਤੀ ਜ਼ਮੀਨ ਵਿੱਚ ਹੁਣ ਜੇ ਕੋਈ ਵੀ ਫਸਲ ਬੀਜੀ ਜਾਵੇਗੀ ਉਹ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਜਾਵੇਗੀ। ਕਿਉਂਕਿ ਇਹ ਪੰਚਾਇਤੀ ਜ਼ਮੀਨ ਪੰਜ ਫੁੱਟ ਦੇ ਕਰੀਬ ਡੂੰਘੀ ਹੋ ਚੁੱਕੀ ਹੈ ਅਤੇ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਾਰਸ਼ ਦੇ ਦਿਨਾਂ ਵਿੱਚ ਇਸ ਵਿੱਚ ਜ਼ਮੀਨ ਵਿੱਚ ਪਾਣੀ ਖਲੋਣ ਕਾਰਨ ਫਸਲ ਖ਼ਰਾਬ ਹੋ ਜਾਵੇਗੀ। ਜਿਸ ਕਰਕੇ ਪਿੰਡ ਦਾ ਕੋਈ ਵੀ ਵਿਅਕਤੀ ਇਸ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਲਈ ਤਿਆਰ ਨਹੀਂ ਹੈ।