ਪੰਜਾਬ

punjab

ETV Bharat / city

ਤਰਨ ਤਾਰਨ: ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ, ਵਿਧਾਇਕ ਧਰਮਵੀਰ 'ਤੇ ਲੱਗੇ ਗੰਭੀਰ ਆਰੋਪ - Congress workers

ਤਰਨ ਤਾਰਨ ਦੇ ਪਿੰਡ ਸੋਹਲ ਵਿਖੇ ਘਰ ਦਾ ਗੰਦਾ ਪਾਣੀ ਜ਼ਮੀਨ ਵਿੱਚ ਪੈਣ ਨੂੰ ਲੈ ਕੇ ਦੋ ਧਿਰਾਂ ਵਿੱਚਕਾਰ ਲੜਾਈ ਹੋ ਗਈ ਸੀ, ਇਸ ਮਾਮਲੇ ਨੂੰ ਲੈ ਕੇ ਹੁਣ ਕਾਂਗਰਸ ਦਾ ਇੱਕ ਧੜਾ ਹਲਕੇ ਦੇ ਵਿਧਾਇਕ ਧਰਮਵੀਰ ਅਗਨੀਹੋਤਰੀ 'ਤੇ ਝੂਠੇ ਕੇਸ ਦਰਜ ਕਰਵਾਉਣ ਦੇ ਦੋਸ਼ ਲਗਾ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Jun 28, 2020, 4:59 PM IST

ਤਰਨ ਤਾਰਨ: ਪਿੰਡ ਸੋਹਲ ਵਿੱਚ ਪਿਛਲੇ ਦਿਨੀਂ ਮੀਂਹ ਅਤੇ ਘਰ ਦਾ ਪਾਣੀ ਜ਼ਮੀਨ ਵਿੱਚ ਪੈਣ ਨੂੰ ਲੈ ਕੇ ਦੋ ਧਿਰਾਂ ਵਿੱਚਕਾਰ ਲੜਾਈ ਹੋਈ ਸੀ। ਹੁਣ ਇਸ ਮਾਮਲੇ ਨੂੰ ਸਿਆਸੀ ਰੰਗਤ ਚੜ੍ਹਨ ਲੱਗੀ ਪਈ ਹੈ।

ਤਰਨਤਾਰਨ ਦੇ ਪਿੰਡ ਸੋਹਲ

ਇਸ ਮਾਮਲੇ 'ਤੇ ਕਾਂਗਰਸ ਦੇ ਸੂਬਾ ਸਕੱਤਰ ਹਰਸ਼ਰਨ ਸਿੰਘ ਮੱਲਾ ਨੇ ਪਿੰਡ ਸੋਹਲ ਵਿੱਚ ਹੋਈ ਲੜਾਈ 'ਤੇ ਪ੍ਰੈੱਸ ਕਾਨਫਰੰਸ ਕਰਕੇ ਤਰਨ ਤਾਰਨ ਦੇ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਤੇ ਉਨਾਂ ਦੇ ਮੁੰਡੇ ਸੰਦੀਪ ਅਗਨੀਹੋਤਰੀ 'ਤੇ ਦੋਸ਼ ਲਗਾਏ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਤਰਨ ਤਾਰਨ ਵਿੱਚ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਵੱਲੋਂ ਕਾਂਗਰਸ ਵਿੱਚ ਧੜੇਬੰਦੀ ਪੈਦਾ ਕਰ ਜਆਲੀ ਮੈਡੀਕਲ ਰਿਪੋਰਟਾਂ ਦੇ ਅਧਾਰ 'ਤੇ ਕਾਂਗਰਸੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਸਿੱਟ ਕਮੇਟੀ ਬਣਾ ਕੇ ਇਸ ਮਾਮਲੇ ਦੇ ਨਾਲ-ਨਾਲ ਪਿਛਲੇ ਸਮੇਂ ਤੋਂ ਜੋ ਵੀ ਝੂਠੇ ਮਾਮਲੇ ਦਰਜ ਹੋਏ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਜੋ ਡਾਕਟਰ ਜਾਅਲੀ ਮੈਡੀਕਲ ਰਿਪੋਰਟਾਂ ਤਿਆਰ ਕਰ ਰਹੇ ਹਨ ਅਤੇ ਪੁਲਿਸ ਵਿਭਾਗ ਜੋ ਕਾਂਗਰਸੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰ ਰਹੀ ਹੈ, ਉਨ੍ਹਾਂ ਦੀ ਜਾਂਚ ਕਰਕੇ ਸਬੰਧਿਤ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਜ਼ਖ਼ਮੀ ਹੋਏ ਵਿਅਕਤੀ ਨੇ ਦੱਸਿਆ ਕਿ ਚੈਂਚਲ ਸਿੰਘ ਤੇ ਚਰਨਜੀਤ ਸਿੰਘ ਨੇ ਕੁਝ ਵਿਅਕਤੀਆਂ ਨੂੰ ਇਕੱਠੇ ਕਰਕੇ ਉਨ੍ਹਾਂ 'ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਪੁਲਿਸ ਵੀ ਸਿਆਸੀ ਸ਼ਹਿ 'ਤੇ ਚੈਂਚਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਨਹੀਂ ਕਰ ਰਹੀ। ਜ਼ਖਮੀ ਵਿਅਕਤੀ ਨੇ ਇਹ ਵੀ ਦੱਸਿਆ ਕਿ ਦੂਜੀ ਧਿਰ ਨੇ ਜਾਅਲੀ ਰਿਪੋਰਟਾਂ ਬਣਾ ਕੇ ਹਲਕਾ ਵਿਧਾਇਕ ਦੀ ਸ਼ਹਿ 'ਤੇ ਉਨ੍ਹਾਂ ਉੱਪਰ ਪੁਲਿਸ ਕੋਲੋਂ ਮਾਮਲਾ ਦਰਜ ਕਰਵਾ ਦਿੱਤਾ। ਉਥੇ ਹੀ ਦੂਜੀ ਧਿਰ ਦੇ ਚੈਂਚਲ‌ ਸਿੰਘ ਨੇ ਕਿਹਾ ਕਿ ਇਹ ਝੂਠ ਬੋਲ ਰਹੇ ਹਨ, ਸਗੋ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਗਿਆ ਹੈ।

ਇਹ ਵੀ ਪੜੋ: ਲੁਧਿਆਣਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਉੱਥੇ ਹੀ ਹਲਕੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਕਾਂਗਰਸੀ ਵਰਕਰ ਉੱਪਰ ਕੋਈ ਜਾਅਲੀ ਪਰਚਾ ਦਰਜ ਨਹੀਂ ਕਰਵਾਇਆ, ਨਾ ਹੀ ਉਹ ਅਜਿਹਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਸਿੱਟ ਕਮੇਟੀ ਰਾਹੀਂ ਇਸ ਦੀ ਜਾਂਚ ਕਰਵਾਉਣ।

ABOUT THE AUTHOR

...view details