ਤਰਨ ਤਾਰਨ: ਬੀਐੱਸਐੱਫ਼ ਵੱਲੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ 24 ਸਾਲਾ ਮੁਹੰਮਦ ਸ਼ਾਹਿਰ ਨਾਂਅ ਦੇ ਪਾਕਿਸਤਾਨੀ ਨਾਗਰਿਕ ਨੂੰ ਬੀ.ਓ.ਪੀ ਵਾਂ ਤਾਰਾ ਸਿੰਘ ਤੋਂ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਸ਼ਾਹਿਰ ਪਾਕਿਸਤਾਨ ਦੇ ਪਿੰਡ ਬੇਦੀਆਂ, ਜ਼ਿਲ੍ਹਾ ਕਸੂਰ ਤੋਂ ਹੈ। ਬੀਐੱਸਐੱਫ਼ ਤੇ ਹੋਰ ਏਜੰਸੀਆਂ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਭਾਰਤੀ ਖੇਤਰ 'ਚ ਦਾਖ਼ਲ ਪਾਕਿ ਨਾਗਰਿਕ ਕਾਬੂ - ਪਾਕਿਸਤਾਨੀ ਨਾਗਰਿਕ
ਬੀਐੱਸਐੱਫ਼ ਦੀ 87 ਬਟਾਲੀਅਨ ਅਮਰਕੋਟ ਵੱਲੋਂ ਭਾਰਤੀ ਖੇਤਰ ਵਿਚ ਦਾਖ਼ਿਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਗਿਆ।
ਫ਼ੋਟੋ
ਇਸ ਨੌਜਵਾਨ ਕੋਲੋਂ 1470 ਪਾਕਿਸਤਾਨੀ ਕਰੰਸੀ,ਸੈਮਸੰਗ ਦਾ ਫ਼ੋਨ, ਜ਼ਿਮ ਜਾਜ਼ ਕੰਪਨੀ, 2 ਮੋਟਰਸਾਈਕਲ ਦੀਆਂ ਚਾਬੀਆਂ, ਘੜੀ, ਕਾਲਾ ਬਟੂਆ ਤੇ ਲਾਲ ਰੰਗ ਦੇ ਹੈਡਫੋਨ ਬਰਾਮਦ ਹੋਏ ਹਨ।