ਪੰਜਾਬ

punjab

ETV Bharat / city

ਦਿਨ ਦਿਹਾੜੇ ਵੱਡੀ ਵਾਰਦਾਤ, ਪਿਸਤੌਲ ਦਿਖਾ ਵਿਅਕਤੀ ਤੋਂ ਲੁੱਟੀ ਨਕਦੀ ਤੇ ਮੋਟਰਸਾਈਕਲ - ਤਰਨਤਾਰਨ ਦੀ ਤਾਜ਼ਾ ਖਬਰ

ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਨਜ਼ਦੀਕ 6 ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਪਿਸਤੌਲ ਦਿਖਾ ਉਸ ਕੋਲੋ 44000 ਰੁਪਏ ਦੀ ਨਕਲੀ, ਮੋਟਰਸਾਈਕਲ ਤੇ ਉਸ ਦਾ ਏਟੀਐਮ ਖੋਹ ਫਰਾਰ (Bike, cash looted at gun point) ਹੋ ਗਏ।

Bike, cash looted at gun point In Tarn Taran
ਪਿਸਤੌਲ ਦਿਖਾ ਵਿਅਕਤੀ ਤੋਂ ਲੁੱਟੀ ਨਕਦੀ ਤੇ ਮੋਟਰਸਾਈਕਲ

By

Published : Sep 9, 2022, 8:12 AM IST

ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਨਜ਼ਦੀਕ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਲੁੱਟ ਦੀ ਵੱਡੀ ਘਟਨਾ ਵਾਪਰੀ ਹੈ। ਦਰਾਅਸਰ 2 ਮੋਟਰਸਾਈਕਲ ਸਵਾਰ 6 ਲੁਟੇਰੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਕੋਲੋ 44 ਹਜ਼ਾਰ ਨਕਦੀ, ਮੋਟਰਸਾਈਕਲ ਅਤੇ ਏਟੀਐੱਮ ਖੋਹ ਫਰਾਰ (Bike, cash looted at gun point) ਹੋ ਗਏ। ਇਸ ਲੁੱਟ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜੋ:ਹਿਮਾਚਲ ਪ੍ਰਦੇਸ਼ ਤੋਂ ਬਠਿੰਡਾ ਪਹੁੰਚੇ ਅਨਾਰ ਦੇ ਡੱਬਿਆਂ ਵਿਚੋਂ ਮਿਲੇ ਭਾਰਤੀ ਕਰੰਸੀ ਦੇ ਟੁਕੜੇ

ਇਸ ਬਾਰੇ ਪੀੜਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਜੰਡਿਆਲਾ ਚੌਂਕ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਬਚੜੇ ਪਿੰਡ ਵਿਚੋਂ ਲੈਣ ਦੇਣ ਦੇ ਪੈਸੇ ਇਕੱਠੇ ਕਰ ਵਾਪਿਸ ਆ ਰਿਹਾ ਸੀ, ਜਦ ਉਹ ਪਿੰਡ ਪੰਡੋਰੀ ਗੋਲਾ ਕੋਲ ਪੁੱਜਾ ਤਾਂ ਉਸਨੂੰ ਕੁਝ ਮੋਟਰਸਾਈਕਲ ਸਵਾਰ ਲੋਕਾਂ ਨੇ ਰੋਕ ਲਿਆ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੇ ਹੋਰ ਵੀ ਸਾਥੀ ਉਥੇ ਹੀ ਪੁੱਜ ਗਏ ਅਤੇ ਉਨ੍ਹਾਂ ਵਲੋਂ ਪਿਸਤੌਲ ਦੀ ਨੋਕ ਉੱਤੇ ਉਸ ਕੋਲੋਂ 44 ਹਜ਼ਾਰ ਦੀ ਨਕਦੀ ਖੋਹ ਲਈ ਅਤੇ ਜਾਂਦੇ ਜਾਂਦੇ ਉਸਦਾ ਮੋਟਰਸਾਈਕਲ ਅਤੇ ਏਟੀਐੱਮ (Bike, cash looted at gun point) ਵੀ ਲੈ ਗਏ।

ਪਿਸਤੌਲ ਦਿਖਾ ਵਿਅਕਤੀ ਤੋਂ ਲੁੱਟੀ ਨਕਦੀ ਤੇ ਮੋਟਰਸਾਈਕਲ


ਘਟਨਾ ਵਾਪਰਨ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚੀ ਜੋ ਕੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਘਟਨਾ ਦੀ ਜਾਣਕਾਰੀ ਮਿਲੀ ਪੁਲਿਸ ਮੌਕੇ ਉੱਤੇ ਪੁੱਜੀ ਅਤੇ ਉਕਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਦੇਹਾਂਤ

ABOUT THE AUTHOR

...view details