ਤਰਨ ਤਾਰਨ:ਜ਼ਿਲ੍ਹੇਦੇ ਪਿੰਡ ਤੇਜ ਸਿੰਘ ਵਾਲਾ ਵਿੱਚ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਜਾ ਦੋਸ਼ ਲਗਾਇਆ ਗਿਆ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਇੱਕ ਨੋਜਵਾਨ ਵੱਲੋਂ ਉਸ ਨਾਲ ਕੀਤਾ ਬਲਾਤਕਾਰ ਕੀਤਾ ਗਿਆ ਹੈ। ਮੁਲਜ਼ਮ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁੰਡਾ ਨਿਰਦੋਸ਼ ਹੈ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਉਕਤ ਆਰੋਪੀ ਦੀ ਗ੍ਰਿਫ਼ਤਾਰ ਨਾ ਹੋਣ ਕਾਰਨ ਭਗਵਾਨ ਵਾਲਮਿਕੀ ਸਮਾਜਿਕ ਸੰਸਥਾ ਦੇ ਆਗੂਆ ਨੇ ਪੀੜਤ ਪਰਿਵਾਰ ਦੇ ਹੱਕ ਬੋਲਦਿਆਂ ਕਿਹਾ ਕਿ ਪੁਲਿਸ ਆਰੋਪੀ ਦੇ ਖ਼ਿਲਾਫ਼ ਮਾਮਲਾ ਤਾ ਦਰਜ ਕਰ ਲਿਆ, ਪਰ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਪੁਲਿਸ ਆਰੋਪੀ ਧਿਰ ਦੇ ਨਾਲ ਮਿਲੀ ਹੋਈ ਹੈ।ਉਹਨਾ ਨੇ ਕਿਹਾ ਪੁਲਿਸ ਨੇ ਜਲਦ ਕੋਈ ਕਰਵਾਈ ਨਾ ਕੀਤੀ ਤਾਂ ਪੀੜਤਾ ਨੂੰ ਇੰਨਸਾਫ ਦਵਾਉਣ ਲਈ ਸ਼ੜਕਾ ਤੇ ਉਤਰਣਗੇ।
ਇਸਦੇ ਨਾਲ ਹੀ ਦੁਜੇ ਪਾਸੇ ਉਕਤ ਆਰੋਪੀ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਸਾਡੇ ਲੜਕੇ 'ਤੇ ਸਿਆਸੀ ਰੰਜਿਸ਼ ਦੇ ਤਹਿਤ ਨਜਾਇਜ ਤੇ ਝੁੱਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਅਸੀਂ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਸਾਰਾ ਸੱਚ ਸਾਹਮਣੇ ਲਿਆਦਾਂ ਜਾਵੇ ਤਾਂ ਜੋ ਕਿਸੇ ਦੀ ਜਿੰਦਗੀ ਖ਼ਰਾਬ ਹੋਣ ਤੋਂ ਬੱਚ ਸਕੇ।