ਤਰਨ ਤਾਰਨ : ਜ਼ਿਲ੍ਹੇ ਦੇ ਪਿੰਡ ਬਾਹਮਣੀ ਵਾਲਾ ਵਿਖੇ ਸਥਿਤ ਸ਼ਹੀਦ ਨਿਰਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਪਿੰਡ ਬਾਹਮਣੀ ਵਾਲਾ ਦੀ ਪੰਚਾਇਤ ਸਣੇ ਹੋਰਨਾਂ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਕੂਲ ਦੇ ਪ੍ਰਿੰਸੀਪਲ ਉੱਤੇ ਸਕੂਲ ਦੀ ਸਰਕਾਰੀ ਚੀਜਾਂ ਅਤੇ ਸਰਕਾਰੀ ਫੰਡਾਂ ਵਿੱਚ ਹੇਰਫੇਰ ਕੀਤੇ ਜਾਣ ਦੇ ਦੋਸ਼ ਲਗਾਏ ਹਨ।
ਇਸ ਬਾਰੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਉਬੋਕੇ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਿਆਦਾਤਰ ਸਕੂਲ ਤੋਂ ਗੈਰ-ਹਾਜ਼ਿਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਸਕੂਲ ਦੇ ਪ੍ਰਿੰਸੀਪਲ ਅਹੁਦੇ 'ਤੇ ਤਾਇਨਾਤ ਜਸਵਿੰਦਰ ਸਿੰਘ ਸਕੂਲ ਦੇ ਨਵੀਨੀਕਰਣ ਲਈ ਆਏ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰਿੰਸੀਪਲ ਨੇ ਸਕੂਲ ਅੰਦਰ ਲਗੇ ਲੋਹੇ ਦੇ ਪੰਘੂੜੇ, 17 ਟੇਬਲ ਅਤੇ ਕਸਰਤ ਕਰਨ ਵਾਲੀ ਮਸ਼ੀਨਾਂ ਨੂੰ ਰਿਪੇਅਰ ਕਰਾਉਣ ਦੇ ਬਹਾਨੇ ਵੇਚ ਦਿੱਤਾ। ਪ੍ਰਿੰਸੀਪਲ ਉੱਤੇ ਸਕੂਲ ਦੇ ਨਵੀਨੀਕਰਣ ਅਤੇ ਬਾਥਰੂਮ ਬਣਾਉਣ ਲਈ ਕਰੀਬ ਡੇਢ ਲੱਖ ਰੁਪਏ ਦੀ ਗਰਾਂਟ ਵਿੱਚ ਹੇਰ-ਫੇਰ ਕੀਤੇ ਜਾਣ ਦੇ ਦੋਸ਼ ਲਗੇ ਹਨ।