ਪੰਜਾਬ

punjab

ETV Bharat / city

ਆਰਡੀਐਕਸ ਬਰਾਮਦ ਮਾਮਲਾ: ਗ੍ਰਿਫਤਾਰ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ, ਕਿਹਾ... - ਗ੍ਰਿਫਤਾਰ ਸ਼ਮਸ਼ੇਰ ਸਿੰਘ ਦੇ ਪਰਿਵਾਰ

ਆਰਡੀਐਕਸ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਸ਼ਮਸ਼ੇਰ ਸਿੰਘ ਦੀ ਮਾਤਾ ਦਾ ਕਹਿਣਾ ਹੈ ਕਿ ਉਸਦੇ ਪੁੱਤ ਨੂੰ ਨਾਜ਼ਾਇਜ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ਮਸ਼ੇਰ ਸਿੰਘ ਚੋਹਲਾ ਸਾਹਿਬ ਤੋਂ ਹੀ ਫੜਿਆ ਹੈ ਅੱਜ ਤੱਕ ਕਦੇ ਉਹ ਕੁਰੂਕਸ਼ੇਤਰ ਗਿਆ ਨਹੀਂ।

ਆਰਡੀਐਕਸ ਬਰਾਮਦ ਮਾਮਲਾ
ਆਰਡੀਐਕਸ ਬਰਾਮਦ ਮਾਮਲਾ

By

Published : Aug 6, 2022, 10:37 AM IST

ਤਰਨਤਾਰਨ: ਕੁਰੂਕਸ਼ੇਤਰ ਦੇ ਵਿੱਚ ਆਰਡੀਐਕਸ ਮਾਮਲੇ ਚ ਇੱਕ ਸ਼ਮਸ਼ੇਰ ਸਿੰਘ ਸ਼ੇਰਾ ਨਾਂ ਦਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਗਿਆ ਹੈ। ਸ਼ਮਸ਼ੇਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਗ੍ਰਿਫਤਾਰ ਕੀਤਾ ਗਿਆ ਸ਼ਮਸ਼ੇਰ ਸਿੰਘ ਆਪਣੇ ਪਰਿਵਾਰ ਦੇ ਨਾਲ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਰਹਿਣ ਵਾਲਾ ਹੈ। ਉਸਦੀ ਉਮਰ 23 ਸਾਲ ਦੇ ਕਰੀਬ ਹੈ। ਸ਼ਮਸ਼ੇਰ ਸਿੰਘ ਦੇ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪਰਿਵਾਰ ਦੇ ਵਿੱਚ ਸ਼ਮਸ਼ੇਰ ਸਿੰਘ ਦਾ ਇੱਕ ਛੋਟਾ ਭਰਾ ਅਤੇ ਮਾਂ ਹੈ।

ਆਰਡੀਐਕਸ ਬਰਾਮਦ ਮਾਮਲਾ

ਸ਼ਮਸ਼ੇਰ ਸਿੰਘ ਦੀ ਮਾਤਾ ਦਾ ਕਹਿਣਾ ਹੈ ਕਿ ਉਸਦਾ ਪੁੱਤ ਬੇਕਸੂਰ ਹੈ। ਦੋ ਸਾਲ ਤੋਂ ਉਹ ਕਸਬਾ ਚੋਹਲਾ ਸਾਹਿਬ ਵਿਖੇ ਇਨਵੇਟਰ ਬੈਟਕਰੀਆਂ ਦੀ ਦੁਕਾਨ ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ਮਸ਼ੇਰ ਸਿੰਘ ਚੋਹਲਾ ਸਾਹਿਬ ਤੋਂ ਹੀ ਫੜਿਆ ਹੈ ਅੱਜ ਤੱਕ ਕਦੇ ਉਹ ਕੁਰੂਕਸ਼ੇਤਰ ਗਿਆ ਨਹੀਂ। ਨਾਲ ਹੀ ਕਿਹਾ ਕਿ ਸ਼ਮਸ਼ੇਰ ਸਿੰਘ ਨਾਜ਼ਾਇਜ ਫਸਾਇਆ ਜਾ ਰਿਹਾ ਹੈ।

ਆਰਡੀਐਕਸ ਮਾਮਲੇ ਚ ਕੀਤਾ ਸੀ ਗ੍ਰਿਫਤਾਰ: ਕਾਬਿਲੇਗੌਰ ਹੈ ਕਿ ਐਸਟੀਐਫ ਨੂੰ ਸ਼ਾਹਬਾਦ ਮਿਰਚੀ ਹੋਟਲ ਕੋਲ ਆਰਡੀਐਕਸ ਮਿਲਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਚ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਂ ਸ਼ਮਸ਼ੇਰ ਸਿੰਘ ਸੀ। ਮਾਮਲੇ ਸਬੰਧੀ ਏਐਸਪੀ ਕਰਨ ਗੋਇਲ ਨੇ ਦੱਸਿਆ ਸੀ ਕਿ ਸ਼ਮਸ਼ੇਰ ਸਿੰਘ ਦੇ ਕੋਲੋਂ ਐਕਸਪੋਜ਼ਰ ਪਾਊਡਰ, ਸਵਿੱਚ, ਟਾਈਮਰ, ਬੈਟਰੀ, ਮਿਲੇ ਹਨ। ਫਿਲਹਾਲ ਐਸਟੀਐਫ ਦੀ ਟੀਮ ਸ਼ਾਹਬਾਦ ਮਾਰਕੰਡਾ ਥਾਣੇ ਵਿੱਚ ਸ਼ਮਸ਼ੇਰ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜੋੇ:ਸਰਾਵਾਂ ’ਤੇ GST ਮਾਮਲਾ: 'ਕੇਂਦਰ ਦੇ ਫੈਸਲੇ ਨਾਲ ਸਿੱਖ ਸੰਗਤਾਂ ’ਚ ਖੁਸ਼ੀ ਦੀ ਲਹਿਰ'

ABOUT THE AUTHOR

...view details