ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਸਰਹਾਲੀ 'ਚ ਵਿਆਹੁਤਾ ਕੁੜੀ ਦੀ ਮਰਨ ਦੀ ਖ਼ਬਰ ਸਾਹਮਣੇ ਆਈ ਹੈ।ਸਹੁਰੇ ਪਰਿਵਾਰ ਨੇ ਕਿਹਾ ਕਿ ਕੁੜੀ ਦੀ ਮੌਤ ਮੋਟਰਸਾਇਕਲ 'ਚ ਚੁੰਨੀ ਆਉਣ ਨਾਲ ਹੋਈ ਹੈ ਪਰ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੜੀ ਦਾ ਕਤਲ ਕੀਤਾ ਲੱਗ ਰਿਹਾ ਹੈ।
ਮ੍ਰਿਤਕ ਦੇ ਭਰਾ ਦਾ ਪੱਖ

ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਭੈਣ ਘਰ ਹਮੇਸ਼ਾ ਝਗੜਾ ਰਹਿੰਦਾ ਸੀ ਤੇ ਹੁਣ ਇੱਕੋ ਦਮ ਉਸਦੀ ਮੌਤ ਦੀ ਖ਼ਬਰ ਦਾ ਆਉਣਾ ਸਾਨੂੰ ਉਨ੍ਹਾਂ ਦੀ ਹੀ ਸਾਜ਼ਿਸ਼ ਲੱਗ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਵਿਆਹ ਨੂੰ 2 ਸਾਲ ਹੋਏ ਸੀ ਤੇ ਉਹ ਪੇਟ ਤੋਂ ਸੀ।ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਸਾਰੇ ਮੁਲਾਜ਼ਮ ਹਾਂ ਤੁਸੀਂ ਸਾਡਾ ਕੁੱਝ ਨਹੀਂ ਬਿਗਾੜ ਸਕਦੇ। ਜ਼ਿਕਰਯੋਗ ਹੈ ਕਿਮ੍ਰਿਤਕ ਦਾ ਪਤੀ ਫੌਜ 'ਚ ਹੈ ਤੇ ਉਹ 40 ਦਿਨਾਂ ਦੀ ਛੁੱਟੀ 'ਤੇ ਘਰ ਆਇਆ ਹੋਇਆ ਸੀ।
ਪੁਲਿਸ ਨੇ ਕਿਹਾ ਜਲਦ ਕੀਤੀ ਜਾਵੇਗੀ ਕਾਰਵਾਈ
ਇਸ ਸੰਬੰਧ 'ਚ ਪੁਲਿਸ ਨੇ ਕਿਹਾ ਕਿ ਕੁੜੀ ਦੇ ਗੱਲੇ 'ਤੇ ਕੁੱਝ ਨਿਸ਼ਾਨ ਵੀ ਹਨ ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੱਸ, ਸਹੁਰੇ, ਨੰਨਾਣ ਤੇ ਪਤੀ ਵਿਰੁੱਧ 302 ਦਾ ਮੁੱਕਦਮਾ ਦਰਜ ਕਰ ਲ਼ਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।