ਤਰਨਤਾਰਨ: ਕਸਬਾ ਚੋਹਲਾ ਸਾਹਿਬ ਤੋਂ ਕਰਮੂੰਵਾਲਾ ਨੂੰ ਜਾਂਦੀ ਪੱਕੀ ਸੜਕ ਅਜੇ ਕੁਝ ਦਿਨ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ, ਕਿ ਉਸ ਵਿੱਚ ਵਰਤੇ ਗਏ ਕਥਿਤ ਤੌਰ 'ਤੇ ਘਟੀਆ ਸਮੱਗਰੀ ਦੇ ਚੱਲਦਿਆਂ 10-15 ਦਿਨਾਂ ਵਿੱਚ ਹੀ ਇਸ ਸੜਕ ਦੀ ਹਾਲਤ ਖਸਤਾ ਬਣਦੀ ਨਜ਼ਰ ਆ ਰਹੀ ਹੈ।
ਜਿਹੜੀ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਚੋਹਲਾ ਸਾਹਿਬ ਤੋਂ ਕਰਮੂੰਵਾਲਾ ਜਾਣ ਲਈ ਬਣਾਈ ਜਾ ਰਹੀ ਸੜਕ ਅਜੇ ਪੂਰੀ ਤਰ੍ਹਾਂ ਬਣ ਕੇ ਤਿਆਰ ਵੀ ਨਹੀਂ ਹੋਈ ਕਿ ਚੋਹਲਾ ਸਾਹਿਬ ਤੋਂ ਸ਼ੁਰੂਆਤ 'ਤੇ ਹੀ ਸੜਕ ਉੱਪਰ ਬਰੀਕ ਬੱਜਰੀ ਨਿਕਲ ਆਈ ਹੈ ਜੋ ਕਿ ਸੜਕ ਦੇ ਦੋਹੀਂ ਪਾਸੀਂ ਖਿੱਲਰੀ ਹੋਈ ਹੈ। ਜਿਸ ਕਾਰਨ ਅਕਸਰ ਹੀ ਵਾਹਨਾਂ ਦੀ ਸੜਕ ਉਪਰੋਂ ਫਿਸਲਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ।
ਅੱਜ ਵੀ ਸੜਕ 'ਤੇ ਵਾਪਰੇ ਇੱਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਪਰਤ ਰਹੇ ਇੱਕ ਜੋੜੇ ਦੀ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਸਾਹਿਬ ਸਿੰਘ ਵਾਸੀ ਹਰੀਕੇ ਪੱਤਣ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਸਰਬਜੀਤ ਕੌਰ ਪਿੰਡ ਕਰਮੂੰਵਾਲ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਪਰਤ ਰਹੇ ਸਨ।