ਤਰਨ ਤਾਰਨ : ਅਮਰੀਕਾ ਵਿਖੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ਦੀ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ (ਵੀਟੀਏ) ਵਿਖੇ ਹੋਈ ਹੋਈ ਫਾਈਰਿੰਗ 'ਚ 1 ਪੰਜਾਬੀ ਨੌਜਵਾਨ ਸਣੇ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਹਮਲੇ ਮਗਰੋਂ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਫਾਈਰਿੰਗ ਦੀ ਘਟਨਾ 'ਚ ਪੰਜਾਬੀ ਨੌਜਵਾਨ ਦੀ ਮੌਤ ਜਾਣਕਾਰੀ ਮੁਤਾਬਕ ਮ੍ਰਿਤਕ ਪੰਜਾਬੀ ਨੌਜਵਾਨ ਦੀ ਪਛਾਣ 35 ਸਾਲਾ ਤੇਜਪਾਲ ਸਿੰਘ, ਪਿੰਡ ਗਗੜੇਵਾਲ ਤਰਨ ਤਾਰਨ ਦੇ ਵਸਨੀਕ ਵਜੋਂ ਹੋਈ ਹੈ।
ਮ੍ਰਿਤਕ ਤੇਜਪਾਲ ਸਿੰਘ ਦੇ ਤਰਨ ਤਾਰਨ ਸਥਿਤ ਦੇ ਘਰ ਸਥਿਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਪਾਲ ਬੀਤੇ 20-25 ਸਾਲਾਂ ਤੋਂ ਆਪਣੇ ਪੂਰੇ ਪਰਿਵਾਰ ਸਣੇ ਯੂਐਸ ਵਿੱਚ ਰਹਿ ਰਿਹਾ ਸੀ। ਇਸ ਫਾਈਰਿੰਗ ਦੇ ਹਾਦਸੇ 'ਚ ਉਸ ਦੀ ਮੌਤ ਹੋ ਗਈ। ਤੇਜਪਾਲ ਦੀ ਮੌਤ ਬਾਰੇ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ। ਨੌਜਵਾਨ ਦੀ ਮੌਤ ਬਾਰੇ ਖ਼ਬਰ ਮਿਲਦੇ ਹੀ ਪਿੰਡ ਵਿੱਚ ਸੋਗ ਲਹਿਰ ਛਾ ਗਈ ਹੈ।
ਇਹ ਵੀ ਪੜ੍ਹੋ : BLACK FUNGUS UPDATE:ਪੰਜਾਬ ’ਚ ਬਲੈਕ ਫੰਗਸ ਦੇ 188 ਮਾਮਲੇ ਆਏ ਸਾਹਮਣੇ