ਤਰਨ ਤਾਰਨ:ਵਿਧਾਨ ਸਭਾ ਵਿਧਾਨ ਸਭਾ ਹਲਕਾ ਪੱਟੀ ਪੈਂਦੀ ਪੁਲਿਸ ਚੌਕੀ ਸਭਰਾ ਦੇ ਨਜ਼ਦੀਕ 17 ਸਾਲਾ ਨੌਜਵਾਨ ਲੜਕੇ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਗੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੱਤਰ ਗੁਰਜੰਟ ਸਿੰਘ ਜੋ ਕਿ ਪਿੰਡ ਸਭਰਾ ਦੀ ਦਾਣਾ ਮੰਡੀ ਵਿੱਚ ਕੰਮ ਕਰਦਾ ਸੀ ਜੋ ਸਵੇਰੇ ਦਾਣਾ ਮੰਡੀ ਤੋਂ ਘਰ ਨੂੰ ਆਉਣ ਲੱਗਾ ਤਾਂ ਕੁਝ ਨੌਜਵਾਨਾਂ ਨਾਲ ਰਲ ਕੇ ਉਸ ਨੇ ਖੇਤਾਂ ਵਿੱਚ ਜਾ ਕੇ ਨਸ਼ੇ ਦਾ ਟੀਕਾ ਲਾ ਲਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਸਿਆਸੀ ਆਗੂਆਂ ’ਤੇ ਹੀ ਨਸ਼ਾਂ ਵੇਚਣ ਦੇ ਇਲਜ਼ਮ ਲਗਾਏ ਹਨ।
ਨਸ਼ੇ ਦੇ ਦੈਂਤ ਨੇ ਨਿਗਲਿਆ 17 ਸਾਲਾ ਦਾ ਨੌਜਵਾਨ - ਨਸ਼ੇ ਦਾ ਟੀਕਾ
ਗੁਰਜੰਟ ਸਿੰਘ ਜੋ ਕਿ ਪਿੰਡ ਸਭਰਾ ਦੀ ਦਾਣਾ ਮੰਡੀ ਵਿੱਚ ਕੰਮ ਕਰਦਾ ਸੀ ਜੋ ਸਵੇਰੇ ਦਾਣਾ ਮੰਡੀ ਤੋਂ ਘਰ ਨੂੰ ਆਉਣ ਲੱਗਾ ਤਾਂ ਕੁਝ ਨੌਜਵਾਨਾਂ ਨਾਲ ਰਲ ਕੇ ਉਸ ਨੇ ਖੇਤਾਂ ਵਿੱਚ ਜਾ ਕੇ ਨਸ਼ੇ ਦਾ ਟੀਕਾ ਲਾ ਲਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਸਿਆਸੀ ਆਗੂਆਂ ’ਤੇ ਹੀ ਨਸ਼ਾਂ ਵੇਚਣ ਦੇ ਇਲਜ਼ਮ ਲਗਾਏ ਹਨ।
ਨਸ਼ੇ ਦੇ ਦੈਂਤ ਨੇ ਨਿਗਲਿਆ 17 ਸਾਲਾ ਦਾ ਨੌਜਵਾਨ
ਉਧਰ ਜਦ ਇਸ ਸਬੰਧੀ ਥਾਣਾ ਸਦਰ ਪੱਟੀ ਦੇ ਐਸਐਚਓ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਪੁਲਿਸ ਦੇ ਧਿਆਨ ਵਿੱਚ ਨਸ਼ਾ ਕਰਨ ਵਾਲਾ ਵਿਅਕਤੀ ਆਉਂਦਾ ਹੈ ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜੋ: ਨਸ਼ੇ ਦੀ ਖਾਤਰ ਪੁੱਤ ਨੇ ਹੀ ਪਿਓ ਦਾ ਕਤਲ, ਧੜ ਤੋਂ ਵੱਖ ਕੀਤਾ ਸਿਰ