ਪੰਜਾਬ

punjab

ETV Bharat / city

ਸੜਕ ਹਾਦਸੇ ਨੇ ਲਈ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਜਾਨ - ਸੜਕ ਹਾਦਸੇ

ਤਰਨਤਾਰਨ ਨੇੜੇ ਪਿੰਡ ਨੋਸਹਿਰਾ ਪੰਨੂੰ ਕੋਲ ਕਾਰ ਅਤੇ ਟੈਰਕਟਰ ਟਰਾਲੀ ਦੀ ਟੱਕਰ ਹੋ ਗਈ, ਜਿਸ ਕਾਰਨ ਮੌਕੇ 'ਤੇ ਹੀ 4 ਦੀ ਮੌਤ ਹੋ ਗਈ।

ਸੜਕ ਹਾਦਸੇ ਨੇ ਲਈ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਜਾਨ
ਸੜਕ ਹਾਦਸੇ ਨੇ ਲਈ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਜਾਨ

By

Published : Jan 3, 2022, 5:46 PM IST

ਤਰਨਤਾਰਨ:ਤਰਨਤਾਰਨ ਨੇੜੇ ਪਿੰਡ ਨੋਸਹਿਰਾ ਪੰਨੂੰ ਕੋਲ ਕਾਰ ਅਤੇ ਟੈਰਕਟਰ ਟਰਾਲੀ ਦੀ ਟੱਕਰ ਹੋ ਗਈ, ਜਿਸ ਕਾਰਨ ਮੌਕੇ 'ਤੇ ਹੀ 4 ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਸਵੇਰੇ ਸ੍ਰੀ ਮੁਕਤਸਰ ਸਾਹਿਬ ਤੋਂ ਇੱਕੋ ਪਰਿਵਾਰ ਦੇ 5 ਮੈਂਬਰ ਇੱਕ ਕਾਰ 'ਚ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕਣ ਲਈ ਆ ਰਹੇ ਸਨ।

ਜਦ ਤਰਨਤਾਰਨ ਕੋਲ ਪਿੰਡ ਨੋਸਹਿਰਾ ਪੰਨੂੰ ਨੈਸ਼ਨਲ ਹਾਈਵੇ ਮਾਰਗ ਨੰਬਰ 54 (Noshera Pannun National Highway No. 54) 'ਤੇ ਆ ਰਹੇ ਸੀ ਤਾਂ ਉਸ ਸਮੇਂ ਟੱਕਰ ਹੋ ਗਈ, ਜਿਸ ਕਾਰਨ ਇੱਕੋ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ ਹੋ ਗਈ।

ਸੜਕ ਹਾਦਸੇ ਨੇ ਲਈ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਜਾਨ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਂਕੀ ਨੌਸਹਿਰਾ ਪੰਨੂ ਇੰਚਾਰਜ ਦਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਸਥਾਨ ਪੁੱਜ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀਆਂ ਗਾਈਆਂ ਹਨ। ਪਰਿਵਾਰ ਮੈਂਬਰਾਂ ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ।
ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਪਿੰਡ ਕੋਟਰਾ ਸ੍ਰੀ ਮੁਕਤਸਰ ਸਾਹਿਬ ਤੋਂ ਇਕੋ ਪਰਿਵਾਰ ਦੇ 5 ਮੈਂਬਰ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਣ ਲਈ ਆਪਣੀ ਕਾਰ ਰਾਹੀ ਸਵਾਰ ਹੋ ਕੇ ਆ ਰਹੇ ਸਨ, ਇਸੇ ਦੌਰਾਨ ਇਹ ਦੁਖਦਾਈ ਹਾਦਸਾ ਵਾਪਰ ਗਿਆ।

ਉਹਨਾਂ ਨੇ ਦੱਸਿਆ ਕਿ ਪਿਛਲੀ ਦਿਨੀਂ ਇਹਨਾਂ ਨੇ ਆਪਣੀ ਲੜਕੀ ਦੇ ਵਿਆਹ ਤਰਨਤਾਰਨ ਨੇੜੇ ਪਿੰਡ ਪੰਡੋਰੀ ਗੋਲੀ ਵਿਖੇ ਕੀਤੀ ਸੀ। ਉਸ ਨੂੰ ਪਹਿਲੀ ਵਾਰ ਪਿੰਡ ਮਿਲਣ ਜਾ ਰਹੇ ਸਨ।

ਇਹ ਵੀ ਪੜ੍ਹੋ:ਘਰ ’ਚੋਂ ਮਿਲੀਆਂ ਸੜੀਆਂ ਲਾਸ਼ਾਂ, ਨੂੰਹ ’ਤੇ ਲੱਗੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਨ ਦੇ ਇਲਜ਼ਾਮ

ABOUT THE AUTHOR

...view details