ਤਰਨ ਤਾਰਨ:1984 'ਚ ਹੋਏ ਫ਼ੋਜੀ ਹਮਲੇ ਦੀ 35ਵੀਂ ਵਰ੍ਹੇਗੰਢ ਮੌਕੇ ਅੱਜ ਸਿੱਖ ਕੌਮ ਘੁੱਲੂਘਾਰਾ ਦਿਵਸ ਮਨਾ ਰਹੀ ਹੈ। ਇਸ ਮੌਕੇ ਤਰਨ ਤਾਰਨ ਦੇ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।
ਤਰਨ ਤਾਰਨ 'ਚ 35ਵੀਂ ਵਰ੍ਹੇਗੰਢ ਮੌਕੇ ਸਿੱਖ ਕੌਮ ਨੇ ਮਨਾਇਆ ਘੁੱਲੂਘਾਰਾ ਦਿਵਸ - ਘੁੱਲੂਘਾਰਾ ਦਿਵਸ
ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਸਿੱਖ ਕੌਮ ਨੇ ਘੁੱਲੂਘਾਰਾ ਦਿਵਸ ਮਨਾਇਆ। ਇਸ ਮੌਕੇ ਬੀਬੀਆਂ ਵੱਲੋ ਸੁਖਮਨੀ ਸਾਹਿਬ ਦਾ ਪਾਠ ਕੀਤੀ ਗਿਆ।
ਤਰਨ ਤਾਰਨ
ਇਸ ਮੋਕੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਟਾਫ ਮੈਬਰ ਤੇ ਸੰਗਤ ਸ਼ਾਮਲ ਹੋਈ। ਭੋਗ ਉਪਰੰਤ ਰਾਗੀ ਸਿੰਘਾਂ ਵੱਲੋ ਕੀਰਤਨ ਕੀਤਾ ਗਿਆ। ਇਸ ਦੇ ਨਾਲ ਹੀ ਬੀਬੀਆਂ ਵੱਲੋ ਸੁਖਮਨੀ ਸਾਹਿਬ ਦਾ ਪਾਠ ਕੀਤੀ ਗਿਆ।
ਗੁਰਦਵਾਰਾ ਸਾਹਿਬ ਦੇ ਮੈਨਜਰ ਬਲਵਿੰਦਰ ਸਿੰਘ ਉਬੋਕੇ ਨੇ ਦੱਸਿਆਂ ਕਿ ਸਿੱਖ ਕੌਮ ਅੱਜ ਦਾ ਦਿਨ ਕਦੇ ਵੀ ਭੁੱਲ ਨਹੀ ਸਕਦੀ ਹੈ।