ਪੰਜਾਬ

punjab

ETV Bharat / city

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022: ਕਾਂਗਰਸ ਛੱਡ ਕੇ 10 ਪਰਿਵਾਰ ਹੋਏ ਅਕਾਲੀ ਦਲ 'ਚ ਸ਼ਾਮਿਲ - ਖੇਮਕਰਨ ਅੰਦਰ ਕਾਂਗਰਸ ਪਾਰਟੀ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੀ ਹਨ, ਜਿਸ ਤਹਿਤ ਜੋੜ ਤੋੜ ਦੀ ਨੀਤੀ ਬਰਕਰਾਰ ਹੈ। ਇਸੇ ਤਰ੍ਹਾਂ ਹੀ ਖੇਮਕਰਨ ਅੰਦਰ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ...ਪੜ੍ਹੋ ਪੂਰੀ ਖ਼ਬਰ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022: ਕਾਂਗਰਸ ਛੱਡ ਕੇ 10 ਪਰਿਵਾਰ ਹੋਏ ਅਕਾਲੀ ਦਲ 'ਚ ਸ਼ਾਮਿਲ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022: ਕਾਂਗਰਸ ਛੱਡ ਕੇ 10 ਪਰਿਵਾਰ ਹੋਏ ਅਕਾਲੀ ਦਲ 'ਚ ਸ਼ਾਮਿਲ

By

Published : Feb 15, 2022, 4:45 PM IST

ਤਰਨਤਾਰਨ:ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੀ ਹਨ, ਜਿਸ ਤਹਿਤ ਜੋੜ ਤੋੜ ਦੀ ਨੀਤੀ ਬਰਕਰਾਰ ਹੈ। ਇਸੇ ਤਰ੍ਹਾਂ ਹੀਖੇਮਕਰਨ ਅੰਦਰ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ।

ਪਰਿਵਾਰਾਂ ਦੇ ਮੋਢੀਆਂ ਦੇ ਨਾਮ

ਜਦੋਂ ਹਰਦੀਪ ਸਿੰਘ ਸਾਬਕਾ ਮੈਂਬਰ ਦੇ ਗ੍ਰਹਿ ਪਿੰਡ ਤਲਵੰਡੀ ਬੁੱਧ ਸਿੰਘ ਵਿਖੇ 10 ਪਰਿਵਾਰ ਬੁੱਢਾ ਸਿੰਘ ਸਾਬਕਾ ਮੈਂਬਰ, ਸਰਵਣ ਸਿੰਘ ਸਾਬਕਾ ਮੈਂਬਰ, ਸੁਲੱਖਣ ਸਿੰਘ, ਜੱਸਾ ਸਿੰਘ, ਮੈਂਬਰ ਰਵੇਲ ਸਿੰਘ, ਫ਼ਤਿਹ ਸਿੰਘ, ਗੁਰਪ੍ਰੀਤ ਸਿੰਘ, ਛਿੰਦਾ ਸਿੰਘ ਧਾਲੀਵਾਲ, ਹਰਦੀਪ ਸਿੰਘ ਡਰਾਈਵਰ, ਅਮਰੀਕ ਸਿੰਘ ਆਦਿ ਨੇ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਪੁੱਤਰ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਵਿਚ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਗੌਰਵ ਦੀ ਵਲਟੋਹਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਜੇ ਕੋਈ ਭਲਾ ਕਰ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਸਕਦੇ ਹਨ ਅਤੇ ਜਦੋਂ ਵੀ ਪੰਜਾਬ ਅੰਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਉਸ ਵੇਲੇ ਹੀ ਪੰਜਾਬ ਦੇ ਵਾਸੀ ਸਹੂਲਤਾਂ ਦਾ ਆਨੰਦ ਮਾਣਦੇ ਰਹੇ ਹਨ।

ਗੌਰਵ ਵਲਟੋਹਾ ਨੇ ਅੱਗੇ ਬੋਲਦਿਆਂ ਕਿਹਾ ਕਿ ਜੋ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਰੋਡ ਸ਼ੋਅ ਕੀਤਾ। ਉਸ ਨੂੰ ਵੇਖ ਕੇ ਵਿਰੋਧੀਆਂ ਦੇ ਦੰਦ ਜੁੜ ਗਏ ਹਨ ਅਤੇ ਇਹ ਸਾਬਤ ਹੋ ਗਿਆ ਹੈ ਕਿ ਆਉਣ ਵਾਲੀ 20 ਤਰੀਕ ਨੂੰ ਹਲਕਾ ਖੇਮਕਰਨ ਦੇ ਲੋਕ ਵੱਡੀ ਲੀਡ ਨਾਲ ਪ੍ਰੋ. ਵਲਟੋਹਾ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਣਗੇ।
ਇਸ ਮੌਕੇ ਗੁਰਸਾਹਿਬ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ, ਗੁਰਜੰਟ ਸਿੰਘ, ਸੁਲੱਖਣ ਸਿੰਘ, ਅਰਸ਼ਦੀਪ ਸਿੰਘ, ਗੁਰਬਖਸ਼ ਸਿੰਘ, ਲਖਵੀਰ ਸਿੰਘ, ਸਰਵਣ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਕਲੀਨ ਚਿਟ ਮਿਲਣ ਉੱਤੇ ਚੰਨੀ ਨੇ ਕੇਜਰੀਵਾਲ ਨੂੰ ਕਿਹਾ 'ਝੂਠਾ'

ABOUT THE AUTHOR

...view details