ਪੰਜਾਬ

punjab

ETV Bharat / city

ਸਕੂਟਰੀ ਸਵਾਰ ਮਹਿਲਾ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾ ਕੁਚਲਿਆ, ਹੋਈ ਮੌਤ - ਟਰੱਕ ਚਾਲਕ ਵੱਲੋਂ ਸਕੂਟਰੀ ਸਵਾਲ ਮਹਿਲਾ ਨੂੰ ਕੁਚਲ ਦਿੱਤਾ

ਸੰਗਰੂਰ ਦੇ ਤਾਲਿਬ ਚੌਂਕ ਮੂਣਕ ਕੋਲ ਇੱਕ ਟਰੱਕ ਚਾਲਕ ਵੱਲੋਂ ਸਕੂਟਰੀ ਸਵਾਲ ਮਹਿਲਾ ਨੂੰ ਕੁਚਲ ਦਿੱਤਾ ਜਿਸ ਕਾਰਨ ਮੌਕੇ ’ਤੇ ਹੀ ਸਕੂਟਰੀ ਸਵਾਰ ਮਹਿਲਾ ਦੀ ਮੌਤ ਹੋ ਗਈ। ਦੂਜੇ ਪਾਸੇ ਸਕੂਟਰੀ ਸੜ ਕੇ ਸੁਆਹ ਹੋ ਗਈ।

ਮਹਿਲਾ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾ ਕੁਚਲਿਆ
ਮਹਿਲਾ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾ ਕੁਚਲਿਆ

By

Published : Jul 12, 2022, 8:24 AM IST

ਸੰਗਰੂਰ:ਜ਼ਿਲ੍ਹੇ ਦੇ ਤਾਲਿਬ ਚੌਂਕ ਮੂਣਕ ਕੋਲ ਉਸ ਸਮੇਂ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਦੋ ਇੱਕ ਟਰੱਕ ਚਾਲਕ ਨੇ ਸਕੂਟਰੀ ਸਵਾਰ ਮਹਿਲਾ ਨੂੰ ਕੁਚਲ ਦਿੱਤਾ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਸਕੂਟਰੀ ਸਵਾਰ ਮਹਿਲਾ ਦੀ ਮੌਤ ਹੋ ਗਈ। ਦੂਜੇ ਪਾਸੇ ਅੱਗ ਲੱਗਣ ਕਾਰਨ ਸਕੂਟਰੀ ਸੜ ਕੇ ਸੁਆਹ ਹੋ ਗਈ।

ਜਾਣਕਾਰੀ ਅਨੁਸਾਰ 30 ਸਾਲਾ ਬਵੀਨਾ ਡਗਰੋਲੀ ਜ਼ਿਲ੍ਹਾ ਚਰਖੀ ਦਾਦਰੀ ਹਰਿਆਣਾ ਹਾਲ ਆਬਾਦ ਜਾਖਲ ਜੋ ਕਿ ਬਚਪਨ ਸਕੂਲ ਹਮੀਰਗੜ੍ਹ ਵਿਖੇ ਸਾਇੰਸ ਮੈਥ ਟੀਚਰ ਦੀ ਨੌਕਰੀ ਕਰਦੀ ਸੀ। ਉਹ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਸਕੁਟਰੀ ’ਤੇ ਸਵਾਰ ਹੋ ਕੇ ਆਪਣੇ ਘਰ ਜਾਖਲ ਜਾ ਰਹੀ ਸੀ, ਜਦੋਂ ਉਹ ਤਾਲਿਬ ਚੌਂਕ ਮੂਣਕ ਕੋਲ ਜਿਆਦਾ ਟ੍ਰੈਫਿਕ ਹੋਣ ਕਰਕੇ ਸਕੂਟਰੀ ’ਤੇ ਖੜ੍ਹੀ ਸੀ ਤਾਂ ਪਿੱਛੋਂ ਪਾਤੜਾਂ ਵੱਲੋ ਆ ਰਹੇ ਕਣਕ ਦੇ ਭਰੇ ਟਰੱਕ ਚਾਲਕ ਟਰੱਕ ਸਕੂਟਰੀ ਤੇ ਚੜ੍ਹਾ ਦਿੱਤਾ।

ਮਹਿਲਾ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾ ਕੁਚਲਿਆ

ਦੱਸ ਦਈਏ ਕਿ ਹਾਦਸੇ ਤੋਂ ਬਾਅਦ ਟਰੱਕ ਨੇ ਸਕੂਟਰੀ ਸਮੇਤ ਮਹਿਲਾ ਨੂੰ ਬੁਰੀ ਤਰ੍ਹਾ ਕੁਚਲ ਦਿੱਤਾ ਜਿਸਦੀ ਮੌਕੇ ’ਤੇ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ, ਜਿਸਨੂੰ ਪੁਲਿਸ ਨੇ ਬਾਅਦ ਵਿੱਚ ਕਾਬੂ ਕਰ ਲਿਆ। ਮ੍ਰਿਤਕ ਆਪਣੇ ਪਿੱਛੇ ਇੱਕ 5 ਸਾਲ ਦਾ ਲੜਕਾ ਤੇ ਪਤੀ ਨੂੰ ਛੱਡ ਗਈ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਮਹਿਲਾ ਵੱਲੋਂ ਕੁਝ ਸਮਾਂ ਪਹਿਲਾਂ ਹੀ ਸਕੂਲ ਜੁਆਇਨ ਕੀਤਾ ਸੀ। ਉਨ੍ਹਾਂ ਦੀ ਇਸ ਤਰ੍ਹਾਂ ਮੌਤ ਹੋ ਜਾਣ ਨਾਲ ਉਨ੍ਹਾਂ ਨੂੰ ਬਹੁਤ ਦੁਖ ਪਹੁੰਚਿਆ ਹੈ।

ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਮ੍ਰਿਤਕ ਦੇ ਪਤੀ ਸੰਦੀਪ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਟਰੱਕ ਕਬਜੇ ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।

ਇਹ ਵੀ ਪੜੋ:ਡਕੈਤੀ ਕਰਨ ਆਏ ਲੁਟੇਰਿਆ ਨਾਲ ਭਿੜਿਆ ਸੁਰੱਖਿਆ ਗਾਰਡ, ਦੇਖੋ ਵੀਡੀਓ

ABOUT THE AUTHOR

...view details