ਮਲੇਰਕੋਟਲਾ: ਦੇਸ਼ ਦੁਨੀਆਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਸਰਕਾਰਾਂ ਇਸ ਦਾ ਹੱਲ ਲੱਭਣ ਦਾ ਯਤਨ ਲਗਾਤਾਰ ਕਰ ਰਹੀਆਂ ਹਨ। ਪੂਰੇ ਭਾਰਤ 'ਚ ਐਤਵਾਰ ਨੂੰ ਜਨਤਾ ਕਰਫ਼ਿਊ ਦਾ ਅਸਰ ਵੇਖਣ ਨੂੰ ਮਿਲਿਆ। ਪੰਜਾਬ ਦੇ ਮਲੇਰਕੋਟਲਾ 'ਚ ਵੀ ਬਾਜ਼ਾਰ 'ਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ।
ਜਨਤਾ ਕਰਫ਼ਿਊ ਦੌਰਾਨ ਮਲੇਰਕੋਟਲਾ ਦੀ ਸਬਜ਼ੀ ਮੰਡੀ ਰਹੀ ਖੁੱਲ੍ਹੀ
ਪੂਰੇ ਭਾਰਤ 'ਚ ਐਤਵਾਰ ਨੂੰ ਜਨਤਾ ਕਰਫ਼ਿਊ ਦਾ ਅਸਰ ਵੇਖਣ ਨੂੰ ਮਿਲਿਆ। ਪੰਜਾਬ ਦੇ ਮਲੇਰਕੋਟਲਾ 'ਚ ਵੀ ਬਾਜ਼ਾਰ 'ਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ।
ਇਸ ਤੋਂ ਇਲਾਵਾ ਇੱਥੋਂ ਦੀ ਸਬਜ਼ੀ ਮੰਡੀ ਆਮ ਦਿਨਾਂ ਵਾਂਗ ਹੀ ਖੁੱਲ੍ਹੀ ਦਿਖਾਈ ਦਿੱਤੀ। ਹਾਲਾਂਕਿ ਕਿਸਾਨਾਂ ਵੱਲੋਂ ਆਪਣੀਆਂ ਸਬਜ਼ੀਆਂ ਇਸ ਮੰਡੀ ਦੇ ਵਿੱਚ ਵੇਚਣ ਲਈ ਲੈ ਕੇ ਆਉਂਦੀ ਗਈ। ਇਨ੍ਹਾਂ ਸਬਜ਼ੀਆਂ ਨੂੰ ਖਰੀਦਣ ਵਾਲਾ ਕੋਈ ਵੀ ਗ੍ਰਾਹਕ ਨਜ਼ਰ ਨਹੀਂ ਆਇਆ ਕਿਉਂਕਿ ਬਾਜ਼ਾਰਾਂ ਦੇ ਵਿੱਚ ਪੁਲਿਸ ਲੱਗੀ ਹੋਣ ਕਰਕੇ ਕੋਈ ਵੀ ਮੰਡੀ ਵੱਲ ਨਹੀਂ ਆਇਆ ਜਿਸ ਕਰਕੇ ਇਹ ਸਬਜ਼ੀ ਇਸੇ ਤਰ੍ਹਾਂ ਮੰਡੀ ਵਿੱਚ ਪਈਆਂ ਰੁਲਦੀਆਂ ਨਜ਼ਰ ਆਈਆਂ। ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਕਿਹਾ ਕਿ ਸਬਜ਼ੀ ਮੰਡੀ ਨੂੰ ਖੋਲ੍ਹਣ ਦਾ ਸਰਕਾਰ ਦਾ ਫੈਸਲਾ ਗਲ਼ਤ ਹੈ ਕਿਉਂਕਿ ਗ੍ਰਾਹਕ ਨਹੀਂ ਆ ਰਹੇ ਜਿਸ ਕਰਕੇ ਉਨ੍ਹਾਂ ਨੂੰ ਸਬਜ਼ੀ ਖ਼ਰਾਬ ਹੋ ਰਹੀ ਹੈ।