ਸੰਗਰੂਰ: ਪੰਜਾਬ ਦੇ ਸਿੱਖਿਆ ਮੰਤਰੀ ਵਜਿੰਦਰ ਸਿੰਗਲਾ ਦੇ ਸ਼ਹਿਰ 'ਚ ਇੱਕ ਸਰਕਾਰੀ ਸਕੂਲ 'ਚ ਬੱਚਿਆ ਤੋਂ ਕੰਮ ਕਰਵਾਉਣ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ, ਕਿ ਸਕੂਲੀ ਬੱਚੇ ਇੱਟਾ- ਰੋੜੇ ਚੁੱਕ ਰਹੇ ਹਨ, ਤੇ ਕੁੱਝ ਸਫ਼ਾਈ ਦਾ ਕੰਮ ਕਰ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਸੀ ਕਮਿਸ਼ਨ ਵੱਲੋਂ ਇਸ 'ਤੇ ਸਖ਼ਤ ਨੋਟਿਸ ਲਿਆ ਗਿਆ।
ਵੀਡੀਓ ਵਾਇਰਲ ਦਾ ਸੱਚ: ਸਰਕਾਰੀ ਸਕੂਲ ਦੇ ਬੱਚਿਆ ਤੇ ਪਰਿਵਾਰਕ ਮੈਂਬਰਾਂ ਨੇ ਦੱਸੀ ਅਸਲੀਅਤ - sangrur news
ਸਰਕਾਰੀ ਸਕੂਲ 'ਚ ਬੱਚਿਆ ਤੋਂ ਕੰਮ ਕਰਵਾਉਣ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਵਾਇਰਲ ਵੀਡੀਓ ਦਾ ਸੱਚ ਦੱਸਦੇ ਹੋਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਫਾਈ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਬੱਚੇ ਸਕੂਲ ਤੋਂ ਕੋਈ ਸਿੱਖਿਆ ਹੀ ਲੈਂਦੇ ਹਨ।
ਜਦੋਂ ਵੀਡੀਓ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਗਈ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਇਸ ਨੂੰ ਸਾਜ਼ਿਸ਼ ਦਾ ਰੂਪ ਦੱਸਦੇ ਹੋਏ ਕਿਹਾ ਕਿ ਸਕੂਲ ਦੇ ਪੁਰਾਣੇ ਅਧਿਆਪਕ ਨੇ ਸਾਜ਼ਿਸ਼ ਦੇ ਤਹਿਤ ਤੇ ਵੀਡੀਓ ਵਾਇਰਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਸਾਰੇ ਸਟਾਫ਼ ਵੱਲੋਂ ਸਫ਼ਾਈ ਜ਼ਰੂਰ ਕੀਤੀ ਗਈ ਹੈ ਅਤੇ ਗਰਾਊਂਡ ਵਿੱਚੋਂ ਇੱਟਾਂ ਰੋੜੇ ਚੁੱਕ ਕੇ ਇੱਕ ਸਾਈਡ ਰੱਖੇ ਗਏ ਹਨ। ਇਸ ਵਿੱਚ ਬੱਚਿਆਂ ਦੇ ਪਰਿਵਾਰ ਜਾਂ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ ਇਹ ਮਹਿਜ ਸਕੂਲ ਦੇ ਸਟਾਫ਼ ਵੱਲੋਂ ਅਤੇ ਬੱਚਿਆਂ ਵੱਲੋਂ ਸਫਾਈ ਕਰਨ ਦਾ ਕੁਝ ਸਮੇਂ ਦਾ ਅਭਿਆਨ ਚਲਾਇਆ ਗਿਆ ਸੀ ਜਿਸ ਨੂੰ ਰਾਜਨੀਤਕ ਤੂਲ ਦਿੱਤਾ ਜਾ ਰਿਹਾ ਹੈ।
ਦੂਜੇ ਪਾਸੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਫਾਈ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਬੱਚੇ ਸਕੂਲ ਤੋਂ ਕੋਈ ਸਿੱਖਿਆ ਹੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵੀ ਸਵੱਛ ਭਾਰਤ ਮੁਹਿੰਮ ਦਾ ਆਗਾਜ਼ ਕਰ ਰਹੇ ਹਨ ਜਿਸ ਕਰਕੇ ਸਾਨੂੰ ਇਸ ਸਫਾਈ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ। ਇਸ ਮਾਮਲੇ 'ਤੇ ਸਕੂਲੀ ਬੱਚਿਆ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਕਿਸੇ ਨੇ ਕੁੱਝ ਵੀ ਨਹੀਂ ਕਿਹਾ ਹੈ।