ਸੰਗਰੂਰ:ਆਏ ਦਿਨ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਹੁੰਦੇ ਰਹਿੰਦੇ ਹਨ, ਕਈ ਤਾਂ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸੁਣ ਕੇ ਅਦਾਮੀ ਸੁੰਨ ਹੋ ਜਾਂਦਾ ਇਸੇ ਤਰ੍ਹਾਂ ਹੀ ਸੰਗਰੂਰ ਦੇ ਪਿੰਡ ਮਹਿਲਾ ਚੌਂਕ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਸੰਗਰੂਰ ਵਿੱਚ ਸੋਗ ਦਾ ਮਾਹੌਲ ਬਣਾ ਗਿਆ ਹੈ।
ਜ਼ਿਕਰਯੋਗ ਹੈ ਕਿ ਇੱਕ ਸਰਕਾਰੀ ਬੱਸ ਨੇ 4 ਸਕੂਲੀ ਬੱਚਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਹੋਰ ਗੰਭੀਰ ਜਖ਼ਮੀ ਹੋ ਗਏ।
Tragic road accident: ਬੱਸ ਦੀ ਲਪੇਟ 'ਚ ਆਏ 4 ਸਕੂਲੀ ਵਿਦਿਆਰਥੀ, ਇੱਕ ਦੀ ਮੌਤ ਜਾਣੋ! ਪੂਰੀ ਘਟਨਾ: ਸੰਗਰੂਰ ਤੋਂ ਮਹਿਜ਼ 10 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਮਹਿਲਾ ਚੌਂਕ 'ਚ ਸਰਕਾਰੀ ਸਕੂਲ ਤੋਂ ਵਾਪਸ ਘਰ ਪਰਤ ਰਹੀ ਇੱਕ ਸਰਕਾਰੀ ਬੱਸ ਨੇ ਡਿਵਾਈਡਰ 'ਤੇ ਹੀ 4 ਵਿਦਿਆਰਥੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਨ੍ਹਾਂ 'ਚੋਂ 4 ਵਿਦਿਆਰਥੀ ਦੀ ਮੌਕੇ 'ਤੇ ਇਕ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੈ।
ਸਕੂਲ ਤੋਂ ਵਾਪਸ ਆਉਂਦੇ ਸਮੇਂ ਜਦੋਂ ਬੱਚੇ ਸੜਕ ਪਾਰ ਕਰ ਕੇ ਆਪਣੇ ਘਰਾਂ ਨੂੰ ਜਾਣ ਲਈ ਡਿਵਾਈਡਰ 'ਤੇ ਖੜ੍ਹੇ ਸਨ ਤਾਂ ਸਰਕਾਰੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਦੀ ਛੁੱਟੀ ਹੋ ਚੁੱਕੀ ਹੈ ਅਤੇ ਉਹ ਘਰ ਵਾਪਸ ਆ ਰਹੇ ਸਨ ਕਿ ਜਦੋਂ ਉਹ ਅੱਧੇ ਪੁਆਇੰਟ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਭਿਆਨਕ ਹਾਦਸਾ ਵਾਪਰ ਗਿਆ ਹੈ। ਇਸ ਦਰਦਨਾਕ ਹਾਦਸੇ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ ਫਿਲਹਾਲ ਗੰਭੀਰ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਲਿਆਂਦਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿੱਚ ਭੇਜ ਦਿੱਤਾ।
ਸਰਕਾਰ ਵਲੋਂ ਮੁਆਵਜ਼ਾ:ਇਸ ਹਾਦਸੇ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਟਵੀਟ ਕਰ ਕਿਹਾ ਕਿ ਦਿੜਬ੍ਹਾ ਦੇ ਮਹਿਲਾਂ ਚੌਂਕ ਵਿੱਚ ਬੱਚਿਆਂ ਨਾਲ ਹੋਏ ਸੜਕ ਹਾਦਸੇ ਦੀ ਜਾਣਕਾਰੀ ਸੁਣਕੇ ਬੇਹੱਦ ਦੁੱਖ ਹੋਇਆ। ਪਰਮਾਤਮਾ ਪੀੜਤ ਪਰਿਵਾਰ ਨੂੰ ਹਿੰਮਤ ਬਖਸ਼ੇ। ਸਰਕਾਰ ਵਲੋਂ ਜਾਨ ਗਵਾਉਣ ਵਾਲੇ ਬੱਚੇ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀ ਬੱਚਿਆਂ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਚੁੱਕੇਗੀ।
ਹਾਦਸੇ 'ਤੇ ਹੋਵੇਗੀ ਕਾਰਵਾਈ:ਇਸ ਹਾਦਸੇ ਤੋਂ ਬਾਅਦ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਕਿ ਸੰਗਰੂਰ ਤੋਂ ਦੁਖਦਾਈ ਖ਼ਬਰ ਸੁਣ ਕੇ ਪੂਰੀ ਤਰ੍ਹਾਂ ਦੁਖੀ ਅਤੇ ਉਦਾਸ ਹਾਂ। PRTC ਬੱਸ ਰਾਹੀ 1 ਵਿਦਿਆਰਥੀ ਦੀ ਮੌਤ ਅਤੇ 3 ਜ਼ਖਮੀ ਹੋਏ ਹਨ। ਪਰਿਵਾਰ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਕਾਨੂੰਨ ਆਪਣਾ ਕੰਮ ਕਰੇਗਾ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ:ਰੂਪਨਗਰ ਵਿੱਚ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ, 5 ਮੌਤਾਂ