ਸੰਗਰੂਰ: ਜਿਲ੍ਹਾਂ ਸੰਗਰੂਰ ਦੇ ਪਿੰਡ ਭੂਲਣ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। ਦੇਸ਼ ਨੂੰ ਭਾਵੇਂ ਆਜ਼ਾਦ 76 ਵਰ੍ਹੇ ਹੋ ਗਏ ਚੁੱਕੇ ਹਨ। ਪਿੰਡ ਭੂਲਣ ਦੇ ਲੋਕਾਂ ਨੂੰ ਪਾਣੀ ਲੈਣ ਲਈ 2 ਕਿਲੋਮੀਟਰ ਦੂਰ ਨਹਿਰ 'ਤੇ ਜਾਣਾ ਪੈਂਦਾ ਹੈ। ਪਿੰਡ ਦਾ ਪਾਣੀ ਪੀਣ ਦੇ ਲਾਇਕ ਨਹੀਂ ਹੈ।
ਲੋਕ ਭਾਖੜਾ ਨਹਿਰ ਦਾ ਪਾਣੀ ਪੀਣ ਦੇ ਲਈ ਮਜ਼ਬੂਰ ਹਨ। ਜਿਸ ਕਾਰਨ ਲੋਕਾਂ 'ਚ ਕੈਂਸਰ ਅਤੇ ਪੀਲੀਏ ਦੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ ਭਾਖੜਾ ਦਾ ਪਾਣੀ ਪੀਣਯੋਗ ਨਹੀਂ ਹੈ, ਕਿਉਂਕਿ ਇਸ ਪਾਣੀ 'ਚ ਲਾਸ਼ਾਂ ਅਤੇ ਕੈਮੀਕਲ ਹਨ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪਤਾ ਹੈ ਕਿ ਭਾਖੜਾ ਦਾ ਪਾਣੀ ਪੀਣਯੋਗ ਨਹੀਂ ਹੈ ਪਰ ਫਿਰ ਵੀ ਅਸੀਂ ਇਹ ਪਾਣੀ ਪੀਂਣ ਲਈ ਮਜ਼ਬੂਰ ਹਾਂ ਕਿਉਂਕਿ ਪੀਣ ਵਾਲੇ ਪਾਣੀ ਦ ਦਾ ਹੋਰ ਕੋਈ ਸਰੋਤ ਨਹੀਂ ਹੈ। ਭਾਖੜਾ ਤੋਂ ਪਾਣੀ ਭਰਦੇ ਸਮੇਂ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰੀਆਂਂ ਹਨ ਪਿੰਡ ਦੇ ਕਈ ਲੋਕ ਪਾਣੀ ਭਰਨ ਸਮੇਂ ਨਹਿਰ 'ਚ ਰੁੜ ਗਏ।
ਪਾਣੀ ਲਈ 2 ਕਿਲੋਮੀਟਰ ਦਾ ਸਫਰ ਤੈਅ ਕਰਦੇ ਲੋਕ : ਸੰਗਰੂਰ ਦੇ ਪਿੰਡ ਭੂਲਣ ਦੇ ਲੋਕ 100 ਸਾਲ ਪਿੱਛੇ ਦੀ ਜ਼ਿੰਦਗੀ ਜੀਅ ਰਹੇ ਹਨ ਸਿਆਸਤਦਾਨਾਂ ਅਨੁਸਾਰ ਦੇਸ਼ ਤਰੱਕੀ ਦੀ ਰਾਹ 'ਤੇ ਹੈ ਪਰ ਪਿੰਡ ਭੂਲਣ ਦੇ ਲੋਕ ਆਪਣੀ ਪਿਆਸ ਬੁਝਾਉਣ ਲਈ ਅੱਜ ਵੀ ਕਰੀਬ 2 ਕਿਲੋਮੀਟਰ ਦੂਰ ਤੱਕ ਦਾ ਸਫ਼ਰ ਤੈਅ ਕਰਦੇ ਹਨ। ਪਿੰਡਾਂ ਦੇ ਲੋਕ ਹੱਥਾਂ ਦੇ 'ਚ ਬਰਤਨ 'ਚ ਬਰਤਨ ਚੱਕ ਕੇ 2 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਕਈ ਲੇੋਕ ਮੋਟਰਸਾਈਕਲਾਂ ਅਤੇ ਰੇਹੜੀਆਂ 'ਤੇ ਪਾਣੀ ਲੈਣ ਲਈ ਜਾਂਦੇ ਹਨ।
20 ਸਾਲ ਤੋਂ ਭਾਖੜਾ ਤੋਂ ਪਾਣੀ ਭਰਦੇ ਲੋਕ:ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਦੌਰਾਨ ਮੰਤਰੀਆਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਸਾਡੇ ਪਿੰਡ ਦੇ ਵਿੱਚ ਪਿਛਲੇ 20 ਸਾਲਾਂ ਤੋਂ ਪੀਣ ਲਈ ਪਾਣੀ ਨਹੀਂ ਹੈ ਪਾਣੀ ਲੈਣ ਲਈ ਭਾਖੜਾ ਨਹਿਰ 'ਤੇ ਜਾਣਾ ਪੈਂਦਾ ਹੈ । ਜਿੱਥੇ ਕਿ ਕਾਫ਼ੀ ਵਾਰ ਪਾਣੀ ਭਰਦੇ ਸਮੇਂ ਹਾਦਸੇ ਵੀ ਹੋਏ ਹਨ।