ਲੁਧਿਆਣਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਸੰਗਰੂਰ ਜਿਮਨੀ ਚੋਣ ਤੋਂ ਸਰਬਸੰਮਤੀ ਨਾਲ ਜਿਤਾ ਕੇ ਲੋਕ ਸਭਾ ਭੇਜਣ ਦੇ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਗਰਮਾਉਣ ਲੱਗੀ ਹੈ, ਇਸ ਨੂੰ ਲੈ ਕੇ ਇਕ ਪਾਸੇ ਜਿੱਥੇ ਕਾਂਗਰਸ ਨੇ ਕਿਹਾ ਕਿ ਇਹ ਇਕ ਚੰਗਾ ਕਦਮ ਹੈ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਕਾਂਗਰਸ ਇਮੋਸ਼ਨਲ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ।
ਮੂਸੇਵਾਲੇ ਦੇ ਪਿਤਾ ਨੂੰ ਟਿਕਟ ਦੇਣ ਤੇ ਕਾਂਗਰਸ ਦਾ ਸਮਰਥਨ:ਇਸ ਸਬੰਧੀ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਕਾਂਗਰਸ ਟਿਕਟ ਦੇ ਰਹੀ ਹੈ ਤਾਂ ਇਸ ਤੋਂ ਚੰਗੀ ਗੱਲ ਨਹੀਂ ਹੋ ਸਕਦੀ, ਅਤੇ ਇਸ ਲਈ ਉਹ ਰਾਜਾ ਵੜਿੰਗ ਦੇ ਧੰਨਵਾਦੀ ਹੋਣਗੇ। ਉੱਥੇ ਹੀ ਦੂਜੇ ਪਾਸੇ ਕੁਲਦੀਪ ਵੈਦ ਜਦੋਂ ਕਮਲਦੀਪ ਕੌਰ ਨੂੰ ਅਕਾਲੀ ਦਲ ਅਤੇ ਪੰਥ ਦਾ ਸਾਂਝਾ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਸਬੰਧੀ ਸਵਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਮਲਦੀਪ ਕੌਰ ਪਹਿਲਾਂ ਹੀ ਮਨਾ ਕਰ ਚੁੱਕੀ ਹੈ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੱਜ ਵੀ ਅਕਾਲੀ ਦਲ ਦਾ ਵਫ਼ਦ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਤਾਂ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣਾ ਉਮੀਦਵਾਰ ਉਤਾਰਨ ਦੀ ਪੂਰੀ ਖੁੱਲ੍ਹ ਹੈ, ਉਹ ਆਪਣਾ ਉਮੀਦਵਾਰ ਉਤਾਰ ਸਕਦੇ ਹਨ।
ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ - ਆਪ : ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਇਹ ਸਵਾਲ ਕੀਤਾ ਗਿਆ ਕਿ ਕਾਂਗਰਸ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਟਿਕਟ ਦੇ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਕਿਸੇ ਨੂੰ ਵੀ ਟਿਕਟ ਦੇ ਸਕਦੇ ਹਨ, ਪਰ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੀ ਸ਼ੁਰੂ ਤੋਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਮੋਸ਼ਨਲ ਕਾਰਡ ਖੇਡੇ ਪਰ ਉਨ੍ਹਾਂ ਕਿਹਾ ਕਿ ਮੁਸੇਵਾਲਾ ਪੂਰੇ ਪੰਜਾਬ ਦਾ ਸੀ ਕਾਂਗਰਸ ਨੂੰ ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉੱਥੇ ਹੀ ਕਮਲਦੀਪ ਕੌਰ ਤੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਸਾਡੀਆਂ ਪੰਜਾਬ ਦੀਆਂ ਭੈਣਾਂ ਨੂੰ ਅਕਾਲੀ ਦਲ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਬਾਕੀ ਉਨ੍ਹਾਂ ਨੇ ਕਿਹਾ ਕਿ ਕਮਲਦੀਪ ਕੌਰ ਦਾ ਇਹ ਆਪਣਾ ਨਿਜੀ ਫੈਸਲਾ ਹੈ, ਅਕਾਲੀ ਦਲ ਦਾ ਗਰਾਫ ਬਹੁਤ ਹੇਠਾਂ ਡਿੱਗ ਚੁੱਕਾ ਹੈ, ਅਕਾਲੀ ਦਲ ਇਸ ਕਰਕੇ ਅਜਿਹੀਆਂ ਸਾਜ਼ਿਸ਼ਾਂ ਰਚ ਰਿਹਾ ਹੈ।