ਸੰਗਰੂਰ: ਇੱਕ ਨਿਜੀ ਕਾਲੇਜ ਦੇ ਹੋਸਟਲ ਵਿੱਚ ਇੱਕ ਵਿਦਿਆਰਖੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਵਿਦਿਆਰਖੀ ਮੁਕਲ ਕੁਮਾਰ ਯੂਪੀ ਦੇ ਮੁਜੱਫ਼ਰਪੁਰ ਦਾ ਰਹਿਣ ਵਾਲਾ ਸੀ।
ਨੌਜਵਾਨ ਨੇ ਹੋਸਟਲ ਦੇ ਕਮਰੇ 'ਚ ਲਿਆ ਫ਼ਾਹਾ - hostel
ਯੂਪੀ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਕਾਲਜ ਦੇ ਹੋਸਟਲ ਵਿੱਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਮੁਕਲ ਕਾਲੇਜ 'ਚ ਫ਼ੂਡ ਟੈਕਨੋਲੋਜੀ ਦੇ ਆਖ਼ਿਰੀ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਮੁਕੁਲ ਦੇ ਦੋਸਤ ਨੇ ਦੱਸਿਆ ਕਿ ਮੁਕੁਲ ਕਾਫ਼ੀ ਸਮੇਂ ਤੋਂ ਕਮਰੇ ਵਿੱਚ ਸੀ ਅਤੇ ਜਦੋ ਉਸ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਤਾਂ ਉਸਨੇ ਪਿਛਲੇ ਪਾਸੇ ਜਾ ਕੇ ਕਮਰੇ 'ਚ ਦੇਖਿਆ ਤਾਂ ਮੁਕੁਲ ਪੱਖੇ ਨਾਲ ਲਟਕ ਰਿਹਾ ਸੀ। ਉਸ ਨੇ ਕਿਹਾ ਕਿ ਮੁਕੁਲ ਇੱਕ ਹੋਣਹਾਰ ਵਿਦਿਆਰਥੀ ਸੀ ਅਤੇ ਉਸ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਕਾਲੇਜ ਦੇ ਪੀਆਰਓ ਨੇ ਦੱਸਦਿਆਂ ਕਿਹਾ ਕਿ ਮੁਕੁਲ ਦੇ 5ਵੇਂ ਸਮੈਸਟਰ ਦਾ ਪਹਿਲਾ ਦਿਨ ਸੀ ਜਿਸ ਦਿਨ ਉਸ ਨੇ ਫ਼ਾਹਾ ਲਿਆ। ਉਨ੍ਹਾਂ ਕਿਹਾ ਇਹ ਘਟਨਾ ਨਾਲ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।