ਸੰਗਰੂਰ: ਸੰਵਿਧਾਨ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਇਸ ਦਿਨ ਸਿਰਫ਼ ਸੰਵਿਧਾਨ ਦੀਆਂ ਹੀ ਗੱਲਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ 'ਤੇ ਚਰਚਾ ਲਈ ਸਭ ਨੂੰ ਖੁੱਲ੍ਹਾ ਸਮਾਂ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਇਸ ਇੱਕ ਦਿਨ ਦੇ ਸੈਸ਼ਨ ਨੂੰ ਲੈ ਕੇ ਵੀ ਹੰਗਾਮਾ ਹੋਣਾ ਲਾਜ਼ਮੀ ਹੈ, ਕਿਉਂਕਿ ਸੰਵਿਧਾਨ 'ਤੇ ਬੋਲਣ ਦਾ ਹੱਕ ਸਭ ਨੂੰ ਹੈ। ਇਸ ਲਈ ਸੈਸ਼ਨ ਜ਼ਿਆਦਾ ਦਿਨਾਂ ਦਾ ਹੋਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਸੰਵਿਧਾਨ ਨੂੰ ਲੈ ਕੇ ਹਾਲਾਤ ਬਹੁਤੇ ਚੰਗੇ ਨਹੀਂ ਹੈ।
ਭਾਰਤੀ ਸੰਵਿਧਾਨ ਦੇ ਹਾਲਾਤ ਬਹੁਤੇ ਚੰਗੇ ਨਹੀਂ, ਕੇਂਦਰ ਸਰਕਾਰ ਉਡਾ ਰਹੀ ਧੱਜੀਆਂ: ਹਲਪਾਲ ਚੀਮਾ - Constitution Day
ਸੰਵਿਧਾਨ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਇੱਕ ਵਿਸ਼ੇਸ਼ ਇਜਲਾਸ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੇਂਦਰ ਨੂੰ ਘੇਰਿਆ। ਚੀਮਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਹਾਲਾਤ ਬਹੁਤੇ ਚੰਗੇ ਨਹੀਂ, ਕੇਂਦਰ ਸਰਕਾਰ ਇਸ ਦੀ ਧੱਜੀਆਂ ਉਡਾ ਰਹੀ ਹੈ।
ਇਸ ਦੌਰਾਨ ਚੀਮਾ ਨੇ ਪੰਜਾਬ ਦੇ ਵਿੱਤੀ ਹਲਾਤਾਂ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਘੇਰਿਆ। ਪੰਜਾਬ ਦੇ ਹਾਲਾਤਾਂ ਵੇਖਦੇ ਹੋਏ ਚੀਮਾ ਨੇ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਨੂੰ ਇੱਕ ਨਾਲਾਇਕ ਮੰਤਰੀ ਹੈ। ਪੰਜਾਬ ਦੇ ਖਜ਼ਾਨੇ ਦੇ ਹਲਾਤ ਵੀ ਜਿਸ ਤਰ੍ਹਾਂ ਦੇ ਨਾਲ ਮਾੜੇ ਹੋ ਚੁੱਕੇ ਹਨ ਕਿ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਖ਼ਤ ਲਿਖ ਕੇ ਜਾਣਕਾਰੀ ਦਿੱਤੀ ਹੈ।
ਵਿਰੋਧੀ ਧਿਰ ਦੇ ਆਗੂ ਦਾ ਕਹਿਣਾ ਹੈ ਕਿ ਪੰਜਾਬ ਦਾ ਵਿੱਤ ਮੰਤਰੀ ਇੱਕ ਨਾਲਾਇਕ ਮੰਤਰੀ ਹੈ ਕਿਉਂਕਿ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਚੰਗੇ ਹੋ ਸਕਦੇ ਹਨ ਜੇਕਰ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਇਸ ਤੋਂ ਬਾਅਦ ਜਗਮੇਲ ਸਿੰਘ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਮਸਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜੇ ਉਸ ਸਮੇਂ ਪ੍ਰਸ਼ਾਸਨ ਦਾ ਦਖ਼ਲ ਲਾਪਰਵਾਹੀ ਭਰਿਆ ਜਾਂ ਫਿਰ ਢਿੱਲਾ ਰਿਹਾ ਹੈ ਤਾਂ ਇਸ ਢਿੱਲੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ 'ਤੇ ਸਖ਼ਤ ਕਾਰਵਾਈ ਹੋ ਸਕੇ।