ਪੰਜਾਬ

punjab

ETV Bharat / city

ਸੀਐੱਮ ਮਾਨ ਦੀ ਰਿਹਾਇਸ਼ ਅੱਗੇ ਕਿਸਾਨਾਂ ਦੇ ਧਰਨੇ ਦਾ ਦੂਜਾ ਦਿਨ - sangrur latest news

ਸੰਗਰੂਰ ਵਿਖੇ ਕਿਸਾਨਾਂ ਵੱਲੋਂ ਸੀਐੱਮ ਮਾਨ ਦੀ ਰਿਹਾਇਸ਼ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਇਸ ਧਰਨੇ ਨੂੰ ਹੁਣ ਦੂਜਾ ਦਿਨ ਹੋ ਚੁੱਕਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀ ਉਸ ਸਮੇਂ ਤੱਕ ਉਨ੍ਹਾਂ ਦਾ ਇਹ ਧਰਨਾ ਚੱਲਦਾ ਰਹੇਗਾ।

Farmer protest continued on the second day
ਕਿਸਾਨਾਂ ਦਾ ਮੋਰਚਾ ਦੂਜੇ ਦਿਨ ਜਾਰੀ

By

Published : Oct 10, 2022, 10:19 AM IST

Updated : Oct 10, 2022, 11:40 AM IST

ਸੰਗਰੂਰ: ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੁੱਖਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੱਕੇ ਮੋਰਚੇ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸਾਨਾਂ ਦਾ ਇਹ ਧਰਨਾ ਦੂਜਾ ਦਿਨ ਵੀ ਲਗਾਤਾਰ ਜਾਰੀ ਹੈ।

ਦੱਸ ਦਈਏ ਕਿ ਧਰਨੇ ਵਿੱਚ ਪੂਰੇ ਪੰਜਾਬ ਦੇ ਟਰੈਕਟਰ ਟਰਾਲੀਆਂ ਲੈ ਕੇ ਸੰਗਰੂਰ ਪਹੁੰਚੀਆਂ ਹਨ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸ਼ਾਮਲ ਹਨ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਉਨ੍ਹਾਂ ਦਾ ਇਹ ਧਰਨਾ ਲਗਾਤਾਰ ਜਾਰੀ ਰਹੇਗਾ।

ਕਿਸਾਨਾਂ ਦਾ ਮੋਰਚਾ ਦੂਜੇ ਦਿਨ ਜਾਰੀ

ਧਰਨੇ ਵਿੱਚ ਸ਼ਾਮਲ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਾਰ ਵਾਰ ਮੀਟਿੰਗਾਂ ਕਰਕੇ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਹੁਣ ਮੰਗਾਂ ਨੂੰ ਮਨਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਨੂੰ ਹੁਣ ਦੂਜਾ ਦਿਨ ਹੋ ਚੁੱਕਿਆ ਹੈ।

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨੂੰ ਨਹੀਂ ਮੰਨਦੀ ਪੱਕਾ ਹੱਲ ਨਹੀਂ ਕਰਦੀ ਉਦੋਂ ਤੱਕ ਪੱਕਾ ਮੋਰਚਾ ਜ਼ਿਲਾ ਮੁੱਖਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਲਗਾਇਆ ਜਾਵੇ।

ਕਾਬਿਲੇਗੌਰ ਹੈ ਕਿ ਕਿਸਾਨਾਂ ਦੇ ਇਸ ਧਰਨੇ ਤੋਂ ਬਾਅਦ ਸੰਗਰੂਰ ਹੁਣ ਦਿੱਲੀ ਦਾ ਟਿਕਰੀ ਬਾਰਡਰ ਬਣ ਗਿਆ ਹੈ। ਦੱਸ ਦਈਏ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ। ਦਿੱਲੀ ਵਿਖੇ ਦਿੱਤੇ ਗਏ ਧਰਨੇ ਦੇ ਵਾਂਗ ਹੀ ਕਿਸਾਨਾਂ ਵੱਲੋਂ ਇੱਥੇ ਵੀ ਪੱਕਾ ਮੋਰਚਾ ਲਗਾਇਆ ਗਿਆ ਹੈ। ਆਪਣੀ ਸਹੂਲਤ ਦਾ ਉਹ ਸਾਰਾ ਸਾਮਾਨ ਲੈ ਕੇ ਇੱਥੇ ਪਹੁੰਚੇ ਹੋਏ ਹਨ।

ਇਹ ਵੀ ਪੜੋ:ਬਿਆਸ ਦਰਿਆ ਦਾ ਟੁੱਟਿਆ ਬੰਨ੍ਹ, ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ

Last Updated : Oct 10, 2022, 11:40 AM IST

ABOUT THE AUTHOR

...view details