ਪੰਜਾਬ

punjab

ETV Bharat / city

ਸੰਗਰੂਰ ਐੱਸਟੀਐੱਫ਼ ਨੇ ਨਸ਼ਾ ਤਸਕਰਾਂ ਦਾ ਗਿਰੋਹ ਕੀਤਾ ਕਾਬੂ, 500 ਗ੍ਰਾਮ ਹੈਰੋਇਨ ਬਰਾਮਦ - ਐੱਸਟੀਐੱਫ਼ ਟੀਮ

ਐੱਸਟੀਐੱਫ਼ ਟੀਮ ਨੇ 500 ਗ੍ਰਾਮ ਹੈਰੋਇਨ ਸਣੇ ਇੱਕ ਨਸ਼ਾ ਤਸਕਰਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਨਸ਼ਾ ਤਸਕਰਾਂ ਤੋਂ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਕੀਮਤ ਢਾਈ ਕਰੋੜ ਦੱਸੀ ਜਾ ਰਹੀ ਹੈ।

ਫ਼ੋਟੋ।

By

Published : Aug 30, 2019, 11:49 PM IST

ਸੰਗਰੂਰ: ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਐੱਸਟੀਐੱਫ਼ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਐੱਸਟੀਐੱਫ਼ ਟੀਮ ਨੇ 500 ਗ੍ਰਾਮ ਹੈਰੋਇਨ ਸਣੇ ਇੱਕ ਨਸ਼ਾ ਤਸਕਰਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਨਸ਼ਾ ਤਸਕਰਾਂ ਤੋਂ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਕੀਮਤ ਢਾਈ ਕਰੋੜ ਦੱਸੀ ਜਾ ਰਹੀ ਹੈ।

ਵੀਡੀਓ

ਜਾਂਚ ਅਧਿਕਾਰੀ ਰਵਿੰਦਰ ਭੱਲਾ ਨੇ ਦੱਸਿਆ ਕਿ 2 ਔਰਤਾਂ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਮਹਿਲਾ ਫਰਾਰ ਹੱਲੇ ਵੀ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਇਹ ਦਿੱਲੀ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਬੇਚਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਔਰਤਾਂ 'ਤੇ ਪਹਿਲਾ ਵੀ ਕਈ ਮੁਕਦਮੇ ਦਰਜ ਹਨ। ਪੁਲਿਸ ਵੱਲੋਂ ਲਗਾਤਾਰ ਮੁਲਜ਼ਮਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੁਲਜ਼ਮ ਔਰਤ ਨੇ ਜ਼ੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਹ ਨਸ਼ਾ ਆਪਣੇ ਘਰ ਹੀ ਵੇਚਦੇ ਸਨ ਅਤੇ ਲੋਕ ਉਨ੍ਹਾਂ ਦੇ ਘਰ ਆ ਕੇ ਨਸ਼ਾ ਲੈਕੇ ਜਾਂਦੇ ਸਨ।

ABOUT THE AUTHOR

...view details