ਸੰਗਰੂਰ: ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਨੇ ਨਕਲੀ ਨੋਟ ਛਾਪਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ ਕਰਨ ਦਾ ਦਾਅਵਾ (police nabbed a gang making Fake Currency Notes) ਕੀਤਾ ਹੈ। ਮਾਮਲੇ ਦੀ ਤਫਤੀਸ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਅਤੇ ਗੁਰਮੇਲ ਸਿੰਘ ਵਲੋਂ ਦੋਵਾਂ ਵਿਅਕਤੀਆਂ ਗੁਰਪ੍ਰੀਤ ਸਿੰਘ ਵਾਸੀ ਪਿੰਡ ਕਾਲਬਨਜਾਰਾ ਕਰਮਜੀਤ ਸਿੰਘ ਵਾਸੀ ਰੌੜੇਵਾਲ ਨੂੰ ਮਾਨਯੋਗ ਜੱਜ ਚੀਫ ਜੁਡੀਸ਼ੀਅਲ ਮੈਜਿਸਟਰੇਟ ਜੀਐਸ ਸੇਖੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲਾ ਗਿਰੋਹ ਕੀਤਾ ਕਾਬੂ - ਨਕਲੀ ਨੋਟ ਬਣਾਉਣ ਵਾਲਾ ਗਿਰੋਹ
ਸੰਗਰੂਰ ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲਾ ਗਿਰੋਹ ਕਾਬੂ (police nabbed a gang making Fake Currency Notes) ਕੀਤਾ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਤੋਂ 22 ਹਜ਼ਾਰ ਰੁਪਏ ਦੀ ਜਾਅਲੀ ਨਕਦੀ ਤੇ ਇੱਕ ਨੋਟ ਪ੍ਰਿੰਟਰ ਬਰਾਮਦ ਕੀਤਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਦਾ ਤੀਜਾ ਸਾਥੀ ਬੇਅੰਤ ਸਿੰਘ ਗੱਗੀ ਵਾਸੀ ਛਾਜਲੀ ਚਿੱਟੇ ਦੇ ਇਕ ਕੇਸ ਵਿਚ ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚ ਬੰਦ ਹੈ ਉਸ ਨੂੰ ਵੀ ਵਾਰੰਟ ਉੱਤੇ ਪੁੱਛਗਿੱਛ ਲਈ ਲਿਆਂਦਾ ਜਾਵੇਗਾ। ਗੁਰਪ੍ਰੀਤ ਸਿੰਘ ਨੂੰ ਬਨਾਸਰ ਬਾਗ ਸੰਗਰੂਰ ਨਜ਼ਦੀਕ ਕਾਬੂ ਕੀਤਾ ਗਿਆ ਸੀ, ਜਿਸ ਤੋਂ 15000 ਦੇ ਜਾਅਲੀ ਨੋਟ ਜੋ 500 ਦੀ ਕਰੰਸੀ ਵਿੱਚ ਸਨ ਤੋਂ ਇਲਾਵਾ ਇਕ ਕਟਰ, ਸੀਸਾ, ਹਰੀ ਟੇਪ ਅਤੇ ਸਕੇਲ ਵੀ ਬਰਾਮਦ ਕੀਤੇ ਗਏ ਹਨ।
ਜਦਕਿ ਕਰਮਜੀਤ ਸਿੰਘ ਤੋਂ 7000 ਰੁਪਏ ਦੇ ਜਾਅਲੀ ਨੋਟ 500 ਦੀ ਕਰੰਸੀ ਵਾਲੇ ਬਰਾਮਦ ਕੀਤੇ ਹਨ। ਕਰਮਜੀਤ ਸਿੰਘ ਨੂੰ ਪੁਲਿਸ ਨੇ ਉਸ ਦੇ ਪਿੰਡ ਤੋਂ ਹੀ ਕਾਬੂ ਕੀਤਾ ਹੈ। ਗੁਰਪ੍ਰੀਤ ਸਿੰਘ ਖਿਲਾਫ ਥਾਣਾ ਸਿਟੀ ਸੁਨਾਮ ਵਿਖੇ ਪਹਿਲਾਂ ਵੀ ਜਾਅਲੀ ਕਾਰੰਸੀ ਅਧੀਨ ਮਾਮਲਾ ਦਰਜ਼ ਹੈ ਅਤੇ ਉਹ ਪਿਛਲੇ ਮਹੀਨੇ ਹੀ ਜਮਾਨਤ 'ਤੇ ਬਾਹਰ ਆਇਆ ਸੀ ਕਿ ਮੁੜ ਉਸ ਨੇ ਉਹੀ ਕੰਮ ਆਰੰਭ ਕਰ ਦਿੱਤਾ। ਗੁਰਪ੍ਰੀਤ ਸਿੰਘ ਦੀ ਕਰਮਜੀਤ ਸਿੰਘ ਨਾਲ ਸਾਂਝ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪਹਿਲਾਂ ਰੋੜੇਵਾਲ ਪਿੰਡ ਵਿਚ ਮੋਬਾਇਲਾਂ ਦੀ ਦੁਕਾਨ ਕਰਦਾ ਸੀ ਜਿਸ ਦੇ ਚੱਲਦਿਆਂ ਉਸ ਦੀ ਕਰਮਜੀਤ ਸਿੰਘ ਨਾਲ ਸਾਂਝ ਪੈ ਗਈ। ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਪੁਲਿਸ ਰਿਮਾਂਡ ਮਿਲਣ ਉਪਰੰਤ 24 ਨੂੰ ਅਦਾਲਤ ਵਿਚ ਮੁੜ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜੋ:ਫਾਇਨਾਂਸ ਕੰਪਨੀ ਦੇ ਕਰਿੰਦਿਆਂ ਕੋਲੋ ਪਿਸਤੌਲ ਦੀ ਨੋਕ ਉੱਤੇ ਲੁੱਟ