ਸੰਗਰੂਰ: ਝੋਨੇ ਸਿੱਧੀ ਬਿਜਾਈ ਦੇ ਸਾਰਥਕ ਨਤੀਜੇ ਨਾ ਨਿਕਲਣ ਕਾਰਨ ਕਿਸਾਨਾਂ ਦੀ ਮੁਸੀਬਤਾਂ ਵੱਧ ਗਈ ਹਨ ਅਤੇ ਕਿਸਾਨ ਭਵਿੱਖ ਵਿੱਚ ਸਿੱਧੀ ਬਿਜਾਈ ਤੋਂ ਕੰਨੀਂ ਹੱਥ ਲਗਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਬਹੁਤ ਪ੍ਰਚਾਰ ਕੀਤਾ ਗਿਆ ਸੀ ਨਾਲ ਹੀ ਕਿਸਾਨਾਂ ਨੂੰ ਇਸ ਲਈ 1500 ਹਰ ਕਿੱਲੇ 'ਤੇ ਦੇਣ ਜਾ ਵਾਅਦਾ ਕੀਤੀ ਗਿਆ ਸੀ। ਕਿਸਾਨਾਂ ਨੂੰ ਹੁਣ ਇਸ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵੱਲੋਂ ਸਰਕਾਰ ਨੂੰ ਐਲਾਨੇ ਗਏ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ (farmers demand compensation) ਲਈ ਕਿਹਾ ਗਿਆ ਹੈ।
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਪਿੰਡ ਅੜਕਵਾਸ ਦੇ ਕਿਸਾਨ ਕੁਲਦੀਪ ਸਿੰਘ ਦਾ ਕਹਿਣਾ ਕਿ ਫਸਲ ਦਾ ਬੁਰਾ ਹਾਲ ਹੋਇਆ ਹੈ, ਝੋਨੇ ਨਾਲੋਂ ਵੱਧ ਕੱਖ ਖੜ੍ਹੇ ਹਨ। ਕੱਖ ਮਾਰਨ ਵਾਲੀ ਸਪਰੇਅ ਤਿੰਨ ਵਾਰੀ ਕੀਤੀ ਜਾ ਚੁੱਕੀ ਹੈ ਪਰ ਇਸਦਾ ਕੋਈ ਅਸਰ ਨਹੀਂ ਹੋਇਆ। ਇਸ ਸਿੱਧੀ ਬਿਜਾਈ ਵਾਲੀ ਜਮੀਨ ਵਿੱਚ ਪਾਣੀ ਨਹੀਂ ਖੜ੍ਹਦਾ ਹੈ। ਕਿੰਨੇ ਮੀਂਹ ਪਏ ਤੇ ਹੁਣ ਵੀ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਹੀ ਮੋਟਰ ਚਲਾ ਰਹੇ ਹਾਂ ਪਾਣੀ ਫਿਰ ਵੀ ਨਹੀਂ ਖੜ੍ਹਦਾ।