ਸੰਗਰੂਰ:ਪੀਆਰਟੀਸੀ ਡਰਾਈਵਰ ਦੀ ਬਿਮਾਰ ਹੋਣ ਤੋਂ ਬਾਅਦ ਵੀ ਜ਼ਬਰਦਸਤੀ ਡਿਊਟੀ ’ਤੇ ਭੇਜਣ ਵਾਲੇ ਅਧਿਕਾਰੀ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਮਾਰੀ ਦੌਰਾਨ ਡਿਊਟੀ ਕਰਨ ਕਾਰਨ ਬਿਮਾਰੀ ਵੱਧ ਗਈ ਸੀ ਅਤੇ ਉਸ ਪੀਆਰਟੀਸੀ ਡਰਾਈਵਰ ਦੀ ਮੌਤ (prtc bus driver death) ਹੋ ਗਈ ਸੀ। ਇਸ ਨੂੰ ਲੈ ਕੇ ਬੱਸ ਡਰਾਈਵਰ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਬੱਸ ਅੱਡਾ ਬੰਦ ਕੀਤੀ (Sangrur bus stand shut) ਗਿਆ ਹੈ। ਮ੍ਰਿਤਰ ਦੇ ਪਰਿਵਾਰ ਵੱਲੋਂ ਰੁਜ਼ਗਾਰ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ, ਉਸਦਾ ਪਤੀ ਪੀਆਰਟੀਸੀ ਵਿੱਚ ਸੰਗਰੂਰ ਡੀਪੂ ਵਿੱਚ ਬਤੌਰ ਡਰਾਈਵਰ ਕੰਮ ਕਰਦਾ ਸੀ, ਪਰ 25 ਅਗਸਤ ਨੂੰ ਸ਼ਾਮ ਨੂੰ ਘਰ ਜਾ ਰਿਹਾ ਸੀ ਕਿ ਉਸਦਾ ਹਾਦਸਾ ਹੋ ਗਿਆ। ਜਿਸ ਕਾਰਨ ਉਸ ਦਾ ਨੇ ਕੁਝ ਦਿਨਾਂ ਦੀ ਛੁੱਟੀ ਮੰਗੀ ਪਰ ਪੀਆਰਟੀਸੀ ਸੰਗਰੂਰ ਡਿਪੂ ਵੱਲੋਂ ਛੁੱਟੀ ਮਨਜ਼ੂਰ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਕੰਮ ’ਤੇ ਬੁਲਾਇਆ ਗਿਆ।