ਪੰਜਾਬ

punjab

ETV Bharat / city

ਪਿੰਡ ਦੀਆਂ ਹੋਰ ਔਰਤਾਂ ਲਈ ਮਿਸਾਲ ਬਣੀ ਇਹ ਔਰਤ, ਕਰ ਰਹੀ ਹੈ ਚੰਗੀ ਕਮਾਈ - Self Help Group

ਸੰਗਰੂਰ ਜ਼ਿਲ੍ਹੇ ਦੇ ਪਿੰਡ ਮੰਡਵੀ ( Mandvi village in Sangrur) ਦੀ ਰਹਿਣ ਵਾਲੀ ਰੇਖਾ ਰਾਣੀ ਆਪਣੇ ਘਰ ਦੇ ਵਿੱਚ ਹੀ ਤੇਲ ਕੱਢਣ ਵਾਲੀ ਮਸ਼ੀਨ ਲਗਾ (oil extraction machine at home) ਕੇ ਚੰਗੀ ਕਮਾਈ ਕਰ ਰਹੀ ਹੈ। ਰੇਖਾ ਰਾਣੀ ਕਈ ਪ੍ਰਕਾਰ ਦਾ ਤੇਲ ਕੱਢਦੀ ਹੈ ਤੇ ਤੇਲ ਸ਼ੁੱਧ ਅਤੇ ਗੁਣਵੱਤਾ ਨੂੰ ਦੇਖਦੇ ਹੋਏ ਲੋਕ ਘਰ ਤੋਂ ਹੀ ਤੇਲ ਖ਼ਰੀਦ ਕੇ ਲੈ ਜਾਂਦੇ ਹਨ।

oil extraction machine at home
ਰੇਖਾ ਰਾਣੀ ਬਣੀ ਮਿਸਾਲ

By

Published : Aug 31, 2022, 9:18 AM IST

ਸੰਗਰੂਰ:ਜ਼ਿਲ੍ਹੇ ਦੇ ਪਿੰਡ ਮੰਡਵੀ ( Mandvi village in Sangrur) ਦੀ ਰਹਿਣ ਵਾਲੀ ਰੇਖਾ ਰਾਣੀ ਇਸ ਸਮੇਂ ਪਿੰਡ ਦੀਆਂ ਔਰਤਾਂ ਲਈ ਮਿਸਾਲ ਬਣੀ ਹੋਈ ਹੈ। ਰੇਖਾ ਰਾਣੀ ਸੈਲਫ ਹੈਲਪ ਗਰੁੱਪ ਬਣਾ ਕੇ ਪਿੰਡ ਦੇ ਵਿੱਚ ਔਰਤਾਂ ਇਕੱਠੀਆਂ ਕਰ ਕੇ ਘਰ ਦੇ ਵਿੱਚ ਹੀ ਤੇਲ ਕੱਢਣ ਵਾਲੀ ਮਸ਼ੀਨ (oil extraction machine at home) ਲਗਾ ਕੇ ਵਧੀਆ ਕਮਾਈ ਕਰ ਰਹੀ ਹੈ। ਔਰਤਾਂ ਨੇ ਇਨ੍ਹਾਂ ਗਰੁੱਪਾਂ ਤਹਿਤ ਸਰਕਾਰ ਵੱਲੋਂ ਮਿਲੀ ਵਿੱਤੀ ਸਹਾਇਤਾ ਤਹਿਤ ਤੇਲ ਆਦਿ ਕੱਢਣ ਵਾਲੀਆਂ ਮਸ਼ੀਨਾਂ ਲਾ ਕੇ ਬਾ ਕਮਾਲ ਰੁਜ਼ਗਾਰ ਚਲਾਇਆ ਹੋਇਆ ਹੈ।

ਇਹ ਵੀ ਪੜੋ:ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਰੇਤਾ ਬਜ਼ਰੀ ਹੋ ਸਕਦੀ ਹੈ ਹੋਰ ਮਹਿੰਗੀ

ਗਰੁੱਪ ਆਗੂ ਰੇਖਾ ਰਾਣੀ ਨੇ ਦੱਸਿਆ ਕਿ ਮੈਂ ਇਸੇ ਸਾਲ ਸੈਲਫ ਹੈਲਪ ਗਰੁੱਪ ਤਹਿਤ ਘਰੇ ਹੀ ਤੇਲ ਕੱਢਣ ਵਾਲੀ ਮਸ਼ੀਨ (oil extraction machine at home) ਲਾਈ ਹੋਈ ਹੈ। ਜਿਸ ਤਹਿਤ ਅਸੀਂ ਸਰ੍ਹੋਂ, ਨਾਰੀਅਲ ਅਤੇ ਬਦਾਮ ਦਾ ਤੇਲ ਕੱਢਦੇ ਹਾਂ। ਜਿਸ ਨੂੰ ਪਿੰਡ ਅਤੇ ਨੇੜਲੇ ਪਿੰਡਾਂ ਦੇ ਲੋਕ ਬੜੇ ਚਾਅ ਨਾਲ ਖਰੀਦਦੇ ਹਨ। ਰੇਖਾ ਰਾਣੀ ਨੇ ਦੱਸਿਆ ਕਿ ਮੈਂ ਹਰ ਰੋਜ਼ ਪੰਜ ਤੋਂ ਸੱਤ ਲੀਟਰ ਤੇਲ ਲੋਕ ਖ਼ਰੀਦ ਕੇ ਲੈ ਜਾਂਦੇ ਹਨ ਬਾਜ਼ਾਰ ਵਿੱਚ ਮਿਲਣ ਵਾਲੇ ਤੇਲ ਨਾਲੋਂ ਜ਼ਿਆਦਾ ਚਿਕਨਾਹਟ ਹੁੰਦੀ ਹੈ ਅਤੇ ਬਾਜ਼ਾਰ ਦੇ ਤੇਲ ਨਾਲੋਂ ਲਾਗਤ ਵੀ ਘੱਟ ਘੱਟ ਲੱਗਦੀ ਹੈ ।

ਰੇਖਾ ਰਾਣੀ ਬਣੀ ਮਿਸਾਲ




ਬਾਜ਼ਾਰ ਨਾਲੋਂ ਵਧੀਆ ਤੇਲ: ਤੇਲ ਖਰੀਦਣ ਆਏ ਪਿੰਡ ਵਾਸੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨਾਂ ਦਾ ਕਹਿਣਾ ਹੈ ਕਿ ਕਾਮੀ ਸਮੇਂ ਕਾਫੀ ਸਮੇਂ ਪਹਿਲਾਂ ਅਸੀਂ ਇਨ੍ਹਾਂ ਤੋਂ ਤੇਲ ਖਰੀਦ ਕੇ ਲੈ ਕੇ ਜਾ ਰਹੇ ਹਾਂ ਕਿਉਂਕਿ ਇਹ ਤੇਲ ਸ਼ੁੱਧ ਮਿਲਦਾ ਹੈ ਅਤੇ ਇਸ ਦੇ ਵਿੱਚ ਬਾਜ਼ਾਰ ਦੇ ਤੇਲ ਨਾਲੋਂ ਗੁਣਵੱਤਾ ਕਈ ਗੁਣਾ ਜ਼ਿਆਦਾ ਹੈ, ਬਾਜ਼ਾਰ ਦੇ ਤੇਲ ਨਾਲੋਂ ਜ਼ਿਆਦਾ ਚਿਕਨਾਹਟ ਹੁੰਦੀ ਹੈ ਅਤੇ ਅਸੀਂ ਆਪਣੇ ਬੱਚਿਆਂ ਦੇ ਸਿਰ ਤੇ ਵੀ ਲਗਾਉਂਦੀਆਂ ਅਤੇ ਖਾਣਾ ਬਣਾਉਣ ਲਈ ਵੀ ਇਸ ਤੇਲ ਨੂੰ ਇਸਤੇਮਾਲ ਕਰਦੇ ਹਾਂ ਪਰ ਇਹਨਾਂ ਵੱਲੋਂ ਨਾਰੀਅਲ ਅਤੇ ਬਦਾਮ ਦਾ ਤੇਲ ਤਿਆਰ ਕੀਤਾ ਗਿਆ। ਉੱਥੇ ਪਿੰਡ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਦਾ ਕੰਮ ਕਾਫ਼ੀ ਕਾਬਲੇ ਤਾਰੀਫ਼ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਵੀ ਬਹੁਤ ਜ਼ਿਆਦਾ ਫ਼ਾਇਦਾ ਹੋ ਰਿਹਾ ਹੈ ।

ਇਹ ਵੀ ਪੜੋ:ਹਵਾਈ ਅੱਡੇ ਉੱਤੇ ਯਾਤਰੀ ਤੋਂ ਸੋਨਾ ਬਰਾਮਦ, ਅੰਡਰਵਿਅਰ ਵਿੱਚ ਲਕੋ ਰੱਖੀਆਂ ਸਨ ਚੈਨੀਆਂ

ABOUT THE AUTHOR

...view details