ਸੰਗਰੂਰ: ਜਿੱਥੇ ਪੰਜਾਬ ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਮੰਡੀਆਂ ਦੀ ਲਿਫਟਿੰਗ 24 ਘੰਟਿਆਂ ਦੇ ਅੰਦਰ ਹੋ ਜਾਵੇਗੀ ਪਰ ਇਨ੍ਹਾਂ ਦਾਅਵਿਆ ਦੀ ਹਕੀਕਤ ਮੰਡੀਆਂ ’ਚ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਪਿਛਲੇ ਚਾਰ ਪੰਜ ਦਿਨਾਂ ਤੋਂ ਕਿਸਾਨ ਮੰਡੀਆਂ ਚ ਖੱਜਲ ਖੁਆਰ ਹੋ ਰਹੇ ਹਨ। ਇਸੇ ਤਰ੍ਹਾਂ ਦਾ ਹਾਲ ਭਵਾਨੀਗੜ੍ਹ ਦੀਆਂ ਮੰਡੀਆਂ ਚ ਦੇਖਣ ਨੂੰ ਮਿਲਿਆ ਜਿੱਥੇ ਕਣਕਾਂ ਖੁੱਲ੍ਹੇ ਆਸਮਾਨ ਦੇ ਥੱਲੇ ਪਈਆਂ ਹਨ ਅਤੇ ਕਿਸਾਨਾਂ ਦੇ ਚਿਹਰਿਆਂ ਦੇ ਰੰਗ ਉੱਡੇ ਪਏ ਹਨ।
ਦੱਸ ਦਈਏ ਕਿ ਤਹਿਸੀਲ ਭਵਾਨੀਗੜ੍ਹ ਦੀ ਮੰਡੀਆਂ ’ਚ ਪਿਛਲੇ 4-5 ਦਿਨਾਂ ਤੋਂ ਮੰਡੀਆਂ ’ਚ ਕਣਕ ਰੁਲ ਰਹੀਆਂ ਹਨ। ਪਰ ਬੀਤੇ ਦਿਨ ਪਏ ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ ਨੂੰ ਮੁਰਝਾ ਦਿੱਤੇ ਹਨ। ਕਣਕਾਂ ਦੇ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਸਾਫ ਨਜਰ ਆ ਰਹੀ ਹੈ।