ਪੰਜਾਬ

punjab

ETV Bharat / city

'ਟੋਲ ਪਲਾਜ਼ਾ 'ਤੇ ਰੱਖਣੇ ਪੈਣਗੇ ਪਹਿਲਾਂ ਵਾਲੇ ਰੇਟ' - charged at toll plazas

ਮਲੇਰਕੋਟਲਾ ਦੇ ਨਾਲ ਲੱਗਦੇ ਮੁਹੱਲਾ ਟੋਲ ਪਲਾਜ਼ਾ 'ਤੇ ਅੰਦੋਲਨ ਜਿੱਤਣ ਤੋਂ ਬਾਅਦ ਹਰ ਇੱਕ ਵਿਅਕਤੀ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲਿਆ।

ਟੋਲ ਪਲਾਜ਼ਾ 'ਤੇ ਰੱਖਣੇ ਹੋਣਗੇ ਪਹਿਲਾਂ ਵਾਲੇ ਰੇਟ
ਟੋਲ ਪਲਾਜ਼ਾ 'ਤੇ ਰੱਖਣੇ ਹੋਣਗੇ ਪਹਿਲਾਂ ਵਾਲੇ ਰੇਟ

By

Published : Dec 16, 2021, 1:56 PM IST

ਮਲੇਰਕੋਟਲਾ:ਮਲੇਰਕੋਟਲਾ (Malerkotla) ਦੇ ਨਾਲ ਲੱਗਦੇ ਮੁਹੱਲਾ ਟੋਲ ਪਲਾਜ਼ਾ (toll plazas) 'ਤੇ ਪਿਛਲੇ ਇੱਕ ਸਾਲ ਤੋਂ ਵਧੇਰੇ ਸਮੇਂ ਤੋਂ ਕਿਸਾਨ ਟੋਲ ਪਲਾਜ਼ਾ ਬੰਦ ਕਰਕੇ ਅੰਦੋਲਨ ਕਰ ਰਹੇ ਸੀ, ਪਰ ਹੁਣ ਅੰਦੋਲਨ ਦੇ ਮੁਲਤਵੀ ਹੋ ਜਾਣ ਤੋਂ ਬਾਅਦ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਜਿੱਥੇ ਖੋਲ੍ਹਣ ਦਾ ਕੰਮ ਕੀਤਾ।

ਉੱਥੇ ਹੀ ਇਹ ਟੋਲ ਪਲਾਜ਼ਾ ਹਾਲੇ ਬੰਦ ਕਰਨ ਦੀ ਗੱਲ ਕਹੀ ਗਈ ਹੈ। ਮਲੇਰਕੋਟਲਾ ਦੇ ਨਾਲ ਲੱਗਦੇ ਮੁਹੱਲਾ ਟੋਲ ਪਲਾਜ਼ਾ 'ਤੇ ਅੰਦੋਲਨ ਜਿੱਤਣ ਤੋਂ ਬਾਅਦ ਹਰ ਇੱਕ ਵਿਅਕਤੀ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲਿਆ।

ਇਸ ਵਿੱਚ ਬਜ਼ੁਰਗ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਸਨ। ਇਸ ਅੰਦੋਲਨ 'ਚ ਮਲੇਰਕੋਟਲਾ ਤੋਂ ਮੁਸਲਿਮ ਮਹਿਲਾਵਾਂ ਅਤੇ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਕਿਸਾਨੀ ਅੰਦੋਲਨ 'ਚ ਵਧੇਰੇ ਯੋਗਦਾਨ ਦਿੱਤਾ। ਇਸ ਮੌਕੇ ਮੁਸਲਿਮ ਮਹਿਲਾਵਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਕਿਸਾਨ ਦੀ ਜਿੱਤ ਹੋਈ। ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਉਨ੍ਹਾਂ ਕਿਹਾ ਕਿ ਹਮੇਸ਼ਾ ਇਸੇ ਤਰ੍ਹਾਂ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ।

ਟੋਲ ਪਲਾਜ਼ਾ 'ਤੇ ਰੱਖਣੇ ਹੋਣਗੇ ਪਹਿਲਾਂ ਵਾਲੇ ਰੇਟ

ਉਧਰ ਕਿਸਾਨ ਆਗੂ ਕਾਦੀਆਂ ਨੇ ਟੋਲ ਪਲਾਜ਼ਾ ਨੂੰ ਕਿਹਾ ਕਿ ਜੇਕਰ ਪਹਿਲਾਂ ਵਾਲੇ ਰੇਟ ਲਾਗੂ ਹੋਣਗੇ ਤਾਂ ਹੀ ਟੋਲ ਪਲਾਜਾ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ।

ਇਹ ਵੀ ਪੜ੍ਹੋ:ਕਿਸਾਨ ਅੰਦੋਲਨ ਫ਼ਤਿਹ: ਦੀਪ ਸਿੱਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ABOUT THE AUTHOR

...view details