ਪੰਜਾਬ

punjab

ਮਹਿਲਾਵਾਂ ਵੱਲੋਂ ਮਲੇਰਕੋਟਲਾ 'ਚ CAA ਵਿਰੁੱਧ ਕੱਢਿਆ ਗਿਆ ਰੋਸ ਮਾਰਚ

By

Published : Feb 2, 2020, 9:06 PM IST

ਮਲੇਰਕੋਟਲਾ 'ਚ ਮਹਿਲਾਵਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਤੇ ਐਨਸੀਆਰ ਦੇ ਵਿਰੋਧ ਵਿੱਚ ਰੋਸ ਰੈਲੀ ਕੱਢੀ ਗਈ। ਇਸ ਦੌਰਾਨ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੀਆਂ ਮਹਿਲਾਵਾਂ ਨੇ ਵੀ ਇਸ ਰੋਸ ਮਾਰਚ 'ਚ ਹਿੱਸਾ ਲਿਆ। ਇਸ ਰੋਸ ਰੈਲੀ 'ਚ ਮਹਿਲਾਵਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ।

ਮਹਿਲਾਵਾਂ ਨੇ caa ਵਿਰੁੱਧ ਕੀਤਾ ਰੋਸ ਮਾਰਚ
ਮਹਿਲਾਵਾਂ ਨੇ caa ਵਿਰੁੱਧ ਕੀਤਾ ਰੋਸ ਮਾਰਚ

ਸੰਗਰੂਰ: ਦੇਸ਼ ਭਰ 'ਚ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਸੀਆਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਮਲੇਰਕੋਟਲਾ 'ਚ ਸੀਏਏ ਦੇ ਵਿਰੋਧ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ।

ਮਹਿਲਾਵਾਂ ਨੇ caa ਵਿਰੁੱਧ ਕੀਤਾ ਰੋਸ ਮਾਰਚ

ਇਸ ਰੋਸ ਮਾਰਚ 'ਚ ਘਰੇਲੂ ਮਹਿਲਾਵਾਂ ਸਣੇ, ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀਆਂ ਔਰਤਾਂ ਨੇ ਹਿੱਸਾ ਲਿਆ। ਇਸ ਰੋਸ ਮਾਰਚ ਮਲੇਰਕੋਟਲਾ ਦੇ ਸਰਹੰਦੀ ਗੇਟ ਉੱਤੇ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ।

ਵਿਰੋਧ ਕਰ ਰਹੀ ਮਹਿਲਾਵਾਂ ਨੇ ਕੇਂਦਰੀ ਸਰਕਾਰ ਦੇ ਵਿਰੁੱਧ ਬੋਲਦਿਆਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇੱਥੇ ਹਰ ਧਰਮ ਦੇ ਲੋਕਾਂ ਨੂੰ ਰਹਿਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਧਰਮ ਦੇ ਨਾਂਅ ਉੱਤੇ ਦੇਸ਼ ਦੇ ਲੋਕਾਂ ਨੂੰ ਵੰਡਣ ਚਾਹੁੰਦੀ ਹੈ, ਪਰ ਦੇਸ਼ ਦੇ ਨਾਗਰਿਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਅਜਿਹਾ ਕਾਨੂੰਨ ਹੈ ਜੋ ਇੱਕ ਧਰਮ ਦੇ ਆਧਾਰ 'ਤੇ ਬਣਾਇਆ ਗਿਆ ਤੇ ਬਾਅਦ ਵਿੱਚ ਹੌਲੀ-ਹੌਲੀ ਘੱਟ ਗਿਣਤੀ ਲੋਕਾਂ ਨੂੰ ਇਸ ਦੇ ਅਧੀਨ ਲਿਆਂਦਾ ਜਾਵੇਗਾ। ਇਹ ਦੇਸ਼ ਦੇ ਲੋਕਤੰਤਰ 'ਤੇ ਵੱਡੀ ਸੱਟ ਹੈ। ਪ੍ਰਦਰਸ਼ਨਕਾਰੀਆਂ ਨੇ ਜਲਦ ਤੋਂ ਜਲਦ ਇਸ ਕਾਨੂੰਨ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।

ABOUT THE AUTHOR

...view details