ਪੰਜਾਬ

punjab

ETV Bharat / city

ਰੋਡ ਸ਼ੋਅ ਦੌਰਾਨ ਦਿਨ 'ਚ ਦੂਜੀ ਵਾਰ ਹੋਇਆ ਭਗਵੰਤ ਦਾ ਵਿਰੋਧ - Candidate

ਆਮ ਆਦਮੀ ਪਾਰਟੀ ਦੇ ਲੋਕਸਭਾ ਉਮੀਦਵਾਰ ਭਗਵੰਤ ਮਾਨ ਚੋਣ ਪ੍ਰਚਾਰ ਕਰਨ ਲਈ ਲੋਕਸਭਾ ਹਲਕਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰਾ ਕਰਨ ਪੁਜੇ। ਇਥੇ ਪਿੰਡਵਾਸੀਆਂ ਨੇ ਉਨ੍ਹਾਂ ਦਾ ਜਮ ਕੇ ਵਿਰੋਧ ਕੀਤਾ। ਇੱਕ ਦਿਨ ਦੇ ਅੰਦਰ ਲਗਾਤਾਰ ਭਗਵੰਤ ਮਾਨ ਦਾ ਦੂਜੀ ਵਾਰ ਵਿਰੋਧ ਕੀਤਾ ਗਿਆ ਹੈ। ਜਿਸ ਨਾਲ ਜਨਤਾ ਦਾ ਗੁੱਸਾ ਸਾਫ਼ ਜ਼ਾਹਿਰ ਹੁੰਦਾ ਹੈ।

ਰੋਡ ਸ਼ੋਅ ਦੌਰਾਨ ਦਿਨ 'ਚ ਦੂਜੀ ਵਾਰ ਹੋਇਆ ਭਗਵੰਤ ਦਾ ਵਿਰੋਧ

By

Published : May 12, 2019, 2:37 AM IST

Updated : May 12, 2019, 6:14 AM IST

ਸੰਗਰੂਰ: ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਸਿਰਫ਼ 8 ਦਿਨ ਹੀ ਰਿਹ ਗਏ ਹਨ । ਸਾਰੀਆ ਸਿਆਸੀ ਪਾਰਟੀਆ ਵੱਲੋਂ ਆਪਣੋ-ਆਪਣੇ ਹਲਕੇ ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।

ਇਸ ਦੇ ਤਹਿਤ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਉਮੀਦਵਾਰ ਭਗਵੰਤ ਮਾਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਦਾ ਲੋਕਾ ਨੇ ਵਿਰੋਧ ਕੀਤਾ।

ਵਿਰੋਧ ਦੌਰਾਨ ਸਰਪੰਚ ਨੇ ਕਿਹਾ ਕਿ ਜਦੋ ਸਾਨੂੰ ਭਗਵੰਤ ਮਾਨ ਦੀ ਲੋੜ ਸੀ ਤਾ ਉਦੋਂ ਸਾਡੀ ਮਦਦ ਨਹੀ ਕੀਤੀ । ਹੁਣ ਅਸੀ ਕਿਸ ਮੂੰਹ ਨਾਲ ਵੋਟ ਪਾਈਏ ।

ਸਰਪੰਚ ਨੇ ਕਿਹਾ ਅਮਨ ਅਰੌੜਾ ਨੂੰ ਕਿਹਾ ਸੀ ਮਦਦ ਵਾਸਤੇ ਪਰ ਉਨ੍ਹਾਂ ਨੇ ਵੀ ਸਾਡੀ ਕੋਈ ਸਾਰ ਨਹੀ ਲਈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਵਿੱਚੋਂ ਭਗਵੰਤ ਮਾਨ ਇੱਕ ਵੀ ਵੋਟ ਨਹੀ ਪੋਲ ਕੀਤੀ ਜਾਵੇਗੀ।

ਵੀਡੀਓ
Last Updated : May 12, 2019, 6:14 AM IST

ABOUT THE AUTHOR

...view details