ਸੰਗਰੂਰ: ਨਿੱਜੀ ਸਕੂਲਾਂ 'ਚ ਫ਼ੀਸਾਂ ਦਾ ਮਸਲਾ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ। ਆਏ ਦਿਨ ਨਿੱਜੀ ਸਕੂਲਾਂ ਵੱਲੋਂ ਹਾਈਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸੇ ਤਹਿਤ ਲਹਿਰਾਗਾਗਾ ਮੂਨਕ ਅਕਾਲ ਅਕੈਦਮੀ ਨੇ ਫੀਸਾਂ ਵਧਾ ਕੇ ਵਸੂਲ ਕੀਤੀ ਜਾ ਰਹੀਆਂ ਹਨ, ਜਿਸਦਾ ਵਿਰੋਧ ਬੱਚਿਆਂ ਦੇ ਮਾਪਿਆਂ ਕਰ ਰਹੇ ਹਨ।
ਨਿੱਜੀ ਸਕੂਲਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਕਾਰ ਫੀਸਾਂ ਨੂੰ ਲੈ ਕੇ ਰੇੜਕਾ ਜਾਰੀ - ਨਿੱਜੀ ਸਕੂਲਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਕਾਰ
ਨਿਜੀ ਸਕੂਲਾਂ 'ਚ ਫ਼ੀਸਾਂ ਦਾ ਮਸਲਾ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ। ਆਏ ਦਿਨ ਨਿੱਜੀ ਸਕੂਲਾਂ ਵੱਲੋਂ ਹਾਈਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸੇ ਤਹਿਤ ਲਹਿਰਗਾਗਾ ਦੇ ਮੂਨਕ ਅਕਾਲ ਅਕੈਦਮੀ ਨੇ ਫੀਸਾਂ ਵਧਾ ਕੇ ਵਸੂਲ ਕੀਤੀ ਜਾ ਰਹੀਆਂ ਹਨ, ਜਿਸਦਾ ਵਿਰੋਧ ਬੱਚਿਆਂ ਦੇ ਮਾਪਿਆਂ ਕਰ ਰਹੇ ਹਨ।
ਨਿਜੀ ਸਕੂਲਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਕਾਰ ਫੀਸਾਂ ਨੂੰ ਲੈ ਕੇ ਰੇੜਕਾ ਲਗਾਤਾਰ ਜਾਰੀ
8 ਫੀਸਦ ਕੀਤਾ ਫੀਸ 'ਚ ਵਾਧਾ
- ਮਾਪਿਆਂ ਨੇ ਸਕੂਲ 'ਤੇ ਆਰੋਪ ਲਗਾਉਂਦਿਆਂ ਕਿਹਾ ਕਿ ਸਕੂਲਾਂ ਦੀ ਬੀਤੇ ਸਾਲ ਤੋਂ ਪੜ੍ਹਾਈ ਆਨਲਾਈਨ ਮਾਧਿਅਮ ਰਾਹੀਂ ਹੀ ਹੋ ਰਹੀ ਹੈ ਤੇ ਬੱਚਿਆਂ ਦੁਆਰਾ ਸਕੂਲ ਦੀ ਕੋਈ ਵੀ ਸੁਵਿਧਾ ਨਹੀਂ ਵਰਤੀ ਜਾ ਰਹੀ।
- ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਦੇ ਮੁਤਾਬਕ, ਸਿਰਫ਼ ਟਿਊਸ਼ਨ ਫੀਸ ਹੀ ਲੈਣੀ ਹੈ ਪਰ ਸਕੂਲ ਹਾਈਕੋਰਟ ਦੇ ਆਦੇਸ਼ਾਂ ਦੀ ਧੱਜੀਆਂ ਉਡਾ ਰਿਹਾ ਹੈ ਤੇ ਉਨ੍ਹਾਂ ਨੇ ਫੀਸ 'ਚ 8 ਫੀਸਦ ਵਾਧਾ ਕੀਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਕੂਲ ਨੇ ਟਿਊਸ਼ਨ ਫੀਸ ਦੇ ਨਾਲ ਹੋਰ ਵੀ ਕਈ ਫੰਡ ਜੋੜ ਦਿੱਤੇ ਹਨ, ਜਿਸ ਦੇ ਵਿਰੋਧ 'ਚ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ।
- ਮਾਪਿਆਂ ਦਾ ਕਹਿਣਾ ਹੈ ਕਿ ਕੁੱਲ 80 ਫੀਸਦ ਫੀਸ ਵਸੂਲਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਸਾਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 27 ਜਨਵਰੀ ਮੁੜ ਸਕੂਲ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ।
ਅਕੈਡਮੀ ਦੀ ਪ੍ਰਿੰਸੀਪਲ ਦਾ ਪੱਖ
ਅਕੈਡਮੀ ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਕਿ ਉਹ ਹਾਈਕੋਰਟ ਦੇ ਹੁਕਮਾਂ ਅਨੁਸਾਰ ਹੋਰਨਾਂ ਸਕੂਲਾਂ ਵਾਂਗ 70 ਤੋਂ 80 ਫੀਸਦੀ ਫ਼ੀਸ ਵਸੂਲ ਰਹੇ ਹਾਂ ਹੋਰ ਕੋਈ ਫ਼ੰਡ ਨਹੀਂ ਵਸੂਲ ਰਹੇ। ਉਨ੍ਹਾਂ ਕਿਹਾ ਕਿ ਕਮੇਟੀ ਗਠਿਤ ਕਰਕੇ ਲੋੜਵੰਦ ਮਾਪਿਆਂ ਦੀ 100 ਫ਼ੀਸਦੀ ਫੀਸ ਵੀ ਮੁਆਫ਼ ਕੀਤੀ ਜਾਵੇਗੀ ਪਰ ਜੋ ਫੀਸ ਭਰ ਸਕਦੇ ਹਨ ਉਹ ਬਣਦੀ ਫੀਸ ਜ਼ਰੂਰ ਭਰਨ। ਉਨ੍ਹਾਂ ਨੇ ਕਿਹਾ ਕਿ ਅਕੈਡਮੀ ਨੇ ਸ਼ੁਰੂ ਤੋਂ ਹੀ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਅਤੇ ਤਿੰਨ ਵਾਰ ਪੇਪਰ ਵੀ ਲਏ ਜਾ ਚੁੱਕੇ ਹਨ।