ਸੰਗਰੂਰ : ਮਲੇਰਕੋਟਲਾ ਸ਼ਹਿਰ ਵਿੱਚ ਪਟਿਆਲਾ-ਲੁਧਿਆਣਾ ਹਾਈਵੇ ਉੱਤੇ ਇੱਕ ਪੁੱਲ ਦੀ ਉਸਾਰੀ ਦਾ ਕੰਮ ਜਾਰੀ ਹੈ। ਇਹ ਪੁੱਲ ਦੀ ਉਸਾਰੀ ਪਟਿਆਲਾ ਹਾਈਵੇ ਤੋਂ ਮਲੇਰਕੋਟਲਾ ਦੇ ਸਥਾਨਕ ਜਰਗ ਚੌਕ ਤੱਕ ਚੱਲ ਰਿਹਾ ਹੈ। ਇਸ ਦੇ ਕਾਰਨ ਸਥਾਨਕ ਲੋਕ ਬੇਹਦ ਪਰੇਸ਼ਾਨ ਹਨ।
ਮਲੇਰਕੋਟਲਾ: ਪੁੱਲ ਦੀ ਉਸਾਰੀ ਬਣੀ ਲੋਕਾਂ ਲਈ ਪਰੇਸ਼ਾਨੀ ਦਾ ਸਬਬ - patiala ludhiana highway
ਸੰਗਰੂਰ ਦੇ ਮਲੇਰਕੋਟਲਾ ਸ਼ਹਿਰ ਵਿੱਚ ਪਟਿਆਲਾ ਹਾਈਵੇ ਤੋਂ ਸਥਾਨਕ ਜਰਗ ਚੌਕ ਤੱਕ ਇੱਕ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਪੁੱਲ ਦੀ ਉਸਾਰੀ ਲੋਕਾਂ ਲਈ ਦਿਨ-ਬ-ਦਿਨ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਪੁੱਲ ਦੀ ਉਸਾਰੀ ਦੇ ਦੌਰਾਨ ਰਾਹਗੀਰਾਂ ਲਈ ਕੋਈ ਦੂਜਾ ਸੜਕ ਜਾਂ ਰਸਤਾ ਨਾ ਬਣੇ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਹੈ।
ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਬਾਰੇ ਗੱਲਬਾਤ ਕਰਦਿਆਂ ਸਥਾਨਕ ਰਾਹਗੀਰਾਂ ਨੇ ਦੱਸਿਆ ਕਿ ਇਸ ਪੁੱਲ ਦਾ ਕੰਮ ਬੇਹਦ ਹੌਲੀ ਹੋ ਰਿਹਾ ਹੈ। ਇਸ ਪੁਲ ਦੇ ਉਸਾਰੀ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਪੁੱਲ ਦੀ ਉਸਾਰੀ ਤਾਂ ਕੀਤੀ ਜਾ ਰਹੀ ਹੈ, ਪਰ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਦੇ ਲੰਘਣ ਲਈ ਕਿਸੇ ਰਸਤੇ ਜਾਂ ਸੜਕ ਦੀ ਤਿਆਰੀ ਨਹੀਂ ਕੀਤੀ ਗਈ। ਇਸ ਦੌਰਾਨ ਸੜਕ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਪਰੇਸ਼ਾਨੀ ਦੇ ਚਲਦਿਆਂ ਸਥਾਨਕ ਲੋਕਾਂ ਵੱਲੋਂ ਜ਼ਿਲ੍ਹੇ ਦੇ ਐਸਡੀਐਮ ਕੋਲੋਂ ਜਲਦ ਤੋਂ ਜਲਦ ਇਸ ਸੱਮਸਿਆ ਦਾ ਹੱਲ ਕਢੇ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮਲੇਰਕੋਟਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਜਲਦ ਤੋਂ ਜਲਦ ਇਸ ਸੱਮਸਿਆ ਨੂੰ ਹੱਲ ਕੀਤੇ ਜਾਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਇਸ ਪੁੱਲ ਦਾ ਕੰਮ ਮਾਰਚ 2020 ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਉਸਾਰੀ ਦਾ ਕੰਮ ਪੂਰਾ ਕਰਨ ਵਾਲੇ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਸਹੀ ਤਰੀਕੇ ਨਾਲ ਕੰਮ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ।