ਲਹਿਰਾਗਾਗਾ: ਨਗਰ ਕੌਂਸਲ ਲਹਿਰਾਗਾਗਾ ਦੇ ਐਲਾਨੇ ਚੋਣ ਨਤੀਜਿਆਂ ਤੋਂ ਨਾਖ਼ੁਸ਼ ਲਹਿਰਾ ਵਿਕਾਸ ਮੰਚ ਦੇ ਮੁਖੀ ਬਰਿੰਦਰ ਗੋਇਲ ਅਤੇ ਹੋਰ ਵੀ ਸ਼ਹਿਰ ਨਿਵਾਸੀਆਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਸੀ। ਜਿਸ ਮਗਰੋਂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੰਚ ਦੇ ਮੁਖੀ ਬਰਿੰਦਰ ਗੋਇਲ ਵਿਚਕਾਰ ਸਹਿਮਤੀ ਬਣ ਗਈ। ਇਸ ਬਾਰੇ ਬਰਿੰਦਰ ਗੋਇਲ ਨੇ ਦੱਸਿਆ ਕਿ ਧਰਨਾ ਚੁੱਕੇ ਜਾਣ ਦਾ ਫ਼ੈਸਲਾ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਲਿਆ ਜਾਏਗਾ। ਪ੍ਰੰਤੂ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨਾਲ ਮੇਰੀ ਮੀਟਿੰਗ ਦੌਰਾਨ ਹੋਈ ਗੱਲਬਾਤ ਮੁਤਾਬਕ ਇਹ ਈ.ਵੀ.ਐੱਮ. ਮਸ਼ੀਨਾਂ ਸੰਗਰੂਰ ਨਾ ਭੇਜ ਕੇ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਦੇ ਸਟਰਾਂਗ ਰੂਮ ਵਿੱਚ ਹੀ ਰਖਵਾ ਦਿੱਤੀਆਂ ਹਨ। ਚੋਣ ਕਮਿਸ਼ਨ, ਅਦਾਲਤ ਜਾਂ ਸਰਕਾਰ ਦੇ ਫ਼ੈਸਲੇ ਮੁਤਾਬਕ ਇਹ ਮਸ਼ੀਨਾਂ ਪ੍ਰਸ਼ਾਸਨ ਪੁਲੀਸ ਅਤੇ ਵਿਅਕਤੀਆਂ ਦੀ ਨਿਗਰਾਨੀ ਹੇਠ ਰਹਿਣਗੀਆਂ।
ਲਹਿਰਾ ’ਚ ਲੋਕਾਂ ਨੇ ਨਹੀਂ ਚੁੱਕਣ ਦਿੱਤੀਆਂ ਈ.ਵੀ.ਐੱਮ. ਮਸ਼ੀਨਾਂ - ਡਿਪਟੀ ਕਮਿਸ਼ਨਰ
ਨਗਰ ਕੌਂਸਲ ਲਹਿਰਾਗਾਗਾ ਦੇ ਐਲਾਨੇ ਚੋਣ ਨਤੀਜਿਆਂ ਤੋਂ ਨਾਖ਼ੁਸ਼ ਲਹਿਰਾ ਵਿਕਾਸ ਮੰਚ ਦੇ ਮੁਖੀ ਬਰਿੰਦਰ ਗੋਇਲ ਅਤੇ ਹੋਰ ਵੀ ਸ਼ਹਿਰ ਨਿਵਾਸੀਆਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਸੀ। ਜਿਸ ਮਗਰੋਂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੰਚ ਦੇ ਮੁਖੀ ਬਰਿੰਦਰ ਗੋਇਲ ਵਿਚਕਾਰ ਸਹਿਮਤੀ ਬਣ ਗਈ।
![ਲਹਿਰਾ ’ਚ ਲੋਕਾਂ ਨੇ ਨਹੀਂ ਚੁੱਕਣ ਦਿੱਤੀਆਂ ਈ.ਵੀ.ਐੱਮ. ਮਸ਼ੀਨਾਂ ਤਸਵੀਰ](https://etvbharatimages.akamaized.net/etvbharat/prod-images/768-512-10688291-274-10688291-1613721068934.jpg)
ਬਰਿੰਦਰ ਗੋਇਲ ਨੇ ਪ੍ਰਸ਼ਾਸਨ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਸ਼ੀਨਾਂ ਨੇ ਤਾਂ ਨਤੀਜੇ ਸਹੀ ਦਿੱਤੇ ਸਨ। ਪ੍ਰੰਤੂ ਪ੍ਰਸ਼ਾਸਨ ਨੇ ਗ਼ਲਤ ਐਲਾਨ ਦਿੱਤੇ ਹਨ। ਅਸੀਂ ਚੋਣ ਕਮਿਸ਼ਨ ਨੂੰ ਸਾਰੀਆਂ ਫੁਟੇਜ਼, ਗੁਲਾਲੀ ਖੇਡਣ ਸਮੇਤ ਸਾਰੀ ਸਬੂਤ ਦੇ ਦਿੱਤੇ ਹਨ। ਸਾਨੂੰ ਉਮੀਦ ਹੈ ਕਿ ਉਹ ਸਹੀ ਫ਼ੈਸਲਾ ਕਰਨਗੇ।
ਇਸ ਦੀ ਪੁਸ਼ਟੀ ਕਰਦਿਆਂ ਤਹਿਸੀਲਦਾਰ ਲਹਿਰਾ ਸੁਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਮੰਗ ਅਤੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਕ ਅਗਲੇ ਹੁਕਮਾਂ ਤਕ ਇਹ ਮਸ਼ੀਨਾਂ ਸੀਲ ਕਰਕੇ ਪੁਲਿਸ ਪਾਰਟੀ ਦੇ ਇੰਚਾਰਜ਼ ਕਰਮਜੀਤ ਸਿੰਘ ਦੇ ਹਵਾਲੇ ਕਰ ਦਿੱਤੀਆਂ ਹਨ। ਉਧਰ ਡੀਐੱਸਪੀ ਲਹਿਰਾ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਕੁਝ ਉਮੀਦਵਾਰਾਂ ਨੂੰ ਵਧੀਕੀ ਦਾ ਖ਼ਦਸ਼ਾ ਸੀ ਤੇ ਉਨ੍ਹਾਂ ਧਰਨਾ ਲਾ ਰੱਖਿਆ ਸੀ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਹੱਲ ਕੱਢਦਿਆਂ ਮਸ਼ੀਨਾਂ ਵਾਪਿਸ ਰਖਵਾ ਦਿੱਤੀਆਂ ਹਨ ਤੇ ਹਰੇਕ ਤਰ੍ਹਾਂ ਦੇ ਬੰਦੋਬਸਤ ਕਰ ਦਿੱਤੇ ਗਏ ਹਨ।