ਪੰਜਾਬ

punjab

ਸਿਵਲ ਹਸਪਤਾਲ ਧੂਰੀ 'ਚ ਨਸ਼ਾ ਛਡਾਉ ਕੇਂਦਰ 'ਚ ਦਵਾਈ ਨਾ ਮਿਲਣ 'ਤੇ ਮਰੀਜ਼ ਪਰੇਸ਼ਾਨ

By

Published : Aug 3, 2020, 2:08 PM IST

ਸਿਵਲ ਹਸਪਤਾਲ ਧੂਰੀ ਵਿੱਚ ਨਸ਼ਾ ਛਡਾਉ ਕੇਂਦਰਾਂ 'ਚ ਦਵਾਈ ਨਾ ਮਿਲਣ ਕਾਰਨ ਮਰੀਜ਼ਾਂ 'ਚ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਉਹ ਰੋਜ਼ ਦਵਾਈ ਲੈਣ ਲਈ ਹਸਪਤਾਲ ਆਉਂਦੇ ਹਨ, ਪਰ ਇਥੇ ਦਵਾਈ ਨਹੀਂ ਮਿਲਦੀ। ਇਸ ਕਾਰਨ ਉਹ ਨਸ਼ੇ ਦੀ ਲੱਤ ਨਹੀਂ ਛੱਡ ਪਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਹਫ਼ਤੇ ਭਰ ਦੀ ਦਵਾਈ ਇੱਕਠੀ ਦਿੱਤੀ ਜਾਵੇ।

ਦਵਾਈ ਨਾ ਮਿਲਣ 'ਤੇ ਮਰੀਜ਼ ਪਰੇਸ਼ਾਨ
ਦਵਾਈ ਨਾ ਮਿਲਣ 'ਤੇ ਮਰੀਜ਼ ਪਰੇਸ਼ਾਨ

ਸੰਗਰੂਰ: ਪੰਜਾਬ ਸਰਕਾਰ ਸੂਬੇ ਚੋਂ ਨਸ਼ੇ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੀ ਹੈ, ਪਰ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ। ਸਿਵਲ ਹਸਪਤਾਲ ਧੂਰੀ ਵਿੱਚ ਨਸ਼ਾ ਛਡਾਉ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ 'ਚ ਮਰੀਜ਼ ਖੜ੍ਹੇ ਰਹਿੰਦੇ ਹਨ।

ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ੇ ਦੀ ਲੱਤ ਹੈ ਅਤੇ ਉਹ ਆਪਣੀ ਇਸ ਆਦਤ ਨੂੰ ਛਡਾਉਣ ਲਈ ਧੂਰੀ ਦੇ ਸਿਵਲ ਹਸਪਤਾਲ 'ਚ ਸਥਿਤ ਨਸ਼ਾ ਛਡਾਉ ਕੇਂਦਰ ਤੋਂ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਥੇ ਸਮੇਂ ਸਿਰ ਦਵਾਈਆਂ ਉਪਲਬਧ ਨਹੀਂ ਕਰਵਾਇਆਂ ਜਾ ਰਹੀਆਂ ਹਨ, ਜਦਕਿ ਨਸ਼ੇ ਦੀ ਲੱਤ ਨੂੰ ਹਟਾ ਕੇ ਆਮ ਜ਼ਿੰਦਗੀ ਜਿਉਣ ਲਈ ਉਨ੍ਹਾਂ ਨੂੰ ਨਸ਼ਾ ਛਡਾਉ ਕੇਂਦਰਾਂ 'ਚ ਮਿਲਣ ਵਾਲੀ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਮਰੀਜ਼ਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦਵਾਈ ਲੈਣ ਆਉਂਦੇ ਹਨ, ਪਰ ਉਨ੍ਹਾਂ ਨੂੰ ਦਵਾਈ ਨਹੀਂ ਮਿਲਦੀ। ਰੋਜ਼ਾਨਾ ਹਸਪਤਾਲ ਦੇ ਚੱਕਰ ਕੱਟਣ ਕਾਰਨ ਉਨ੍ਹਾਂ ਦੀ ਦਿਹਾੜੀ ਟੁੱਟਦੀ ਹੈ, ਜਿਸ ਕਾਰਨ ਉਹ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹਨ। ਮਰੀਜ਼ਾਂ ਨੇ ਹਫ਼ਤੇ ਭਰ ਦੀ ਦਵਾਈ ਇੱਕਠੀ ਦਿੱਤੇ ਜਾਣ ਮੰਗ ਕੀਤੀ ਹੈ।

ਦਵਾਈ ਨਾ ਮਿਲਣ 'ਤੇ ਮਰੀਜ਼ ਪਰੇਸ਼ਾਨ

ਇਸ ਬਾਰੇ ਜਦ ਨਸ਼ਾ ਛਡਾਉ ਕੇਂਦਰ ਦੇ ਡਾਕਟਰ ਜਸਬੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸਰਕਾਰੀ ਹਦਾਇਤਾਂ ਦੇ ਮੁਤਾਬਕ ਉਹ ਮਰੀਜ਼ਾਂ ਨੂੰ ਇੱਕਠੀ ਦਵਾਈ ਨਹੀਂ ਦੇ ਸਕਦੇ। ਜੇਕਰ ਇਹ ਦਵਾਈ ਮਰੀਜ਼ਾਂ ਨੂੰ ਇੱਕਠੀ ਦਿੱਤੀ ਜਾਂਦੀ ਹੈ ਤਾਂ ਉਹ ਇਸ ਦੀ ਦੁਰਵਰਤੋਂ ਕਰ ਸਕਦੇ ਹਨ।

ABOUT THE AUTHOR

...view details