ਪੰਜਾਬ

punjab

ETV Bharat / city

ਸਿਧਾਂਤਕ ਤੌਰ 'ਤੇ ਕਮਜ਼ੋਰ ਹੋਇਆ ਅਕਾਲੀ ਦਲ: ਪਰਮਿੰਦਰ ਢੀਂਡਸਾ - ਪਰਮਿੰਦਰ ਸਿੰਘ ਢੀਂਡਸਾ

ਸੰਗਰੂਰ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦਿੱਲੀ ਦੇ ਲੋਕ ਸਿਆਣੇ ਹਨ। ਵੋਟਰਾਂ ਨੇ ਸੂਬੇ ਦੇ ਲੋਕਾਂ ਲਈ ਕੰਮ ਕਰਨ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ। ਇਸ ਤੋਂ ਇਲਾਵਾਂ ਉਨ੍ਹਾਂ ਪੰਜਾਬ 'ਚ ਰਾਜਨੀਤਕ ਬਦਲਾਅ ਦੀ ਗੱਲ ਕਰਦਿਆਂ ਆਖਿਆ ਹੈ ਸ਼੍ਰੋਮਣੀ ਅਕਾਲੀ ਦਲ ਹੁਣ ਅਕਾਲੀ ਦਲ ਨਾ ਹੋ ਕੇ ਮਹਿਜ਼ ਬਾਦਲ ਦਲ ਬਣ ਗਿਆ ਹੈ।

ਫੋਟੋ
ਫੋਟੋ

By

Published : Feb 14, 2020, 9:14 AM IST

ਸੰਗਰੂਰ: ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਸ਼ਹਿਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਇਥੇ ਉਨ੍ਹਾਂ ਨੇ ਦਿੱਲੀ ਚੋਣਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸੀਨੀਅਰ ਆਗੂਆਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਵਿਰੁੱਧ ਕਾਰਵਾਈ ਕਰ ਰਿਹਾ ਹੈ।

ਸਿਧਾਂਤਕ ਤੌਰ 'ਤੇ ਕਮਜ਼ੋਰ ਹੋਇਆ ਅਕਾਲੀ ਦਲ: ਪਰਮਿੰਦਰ ਢੀਂਡਸਾ

ਪਰਮਿੰਦਰ ਸਿੰਘ ਢੀਂਡਸਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦੇ ਹੋਏ ਕਿਹਾ ਦਿੱਲੀ 'ਚ ਲੋਕਾਂ ਨੇ ਸਰਕਾਰ ਦੇ ਕੀਤੇ ਗਏ ਵਿਕਾਸ ਕਾਰਜਾਂ ਮੁਤਾਬਕ ਵੋਟਾਂ ਪਾਈਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ ਅਤੇ ਹੋਰ ਮਜ਼ਬੂਤ ਹੋ ਕੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਆਖੀ। ਢੀਂਡਸਾ ਨੇ ਕਿਹਾ ਕਿ ਦਿੱਲੀ ਦੇ ਲੋਕ ਬੇਹਦ ਸੂਝਵਾਨ ਹਨ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਉਨ੍ਹਾਂ ਭਾਜਪਾ ਨੂੰ ਚੋਣਾਂ ਜਿਤਾਈਆਂ ਤੇ ਵਿਧਾਨ ਸਭਾ ਚੋਣਾਂ ਦੇ ਸਮੇਂ ਉਨ੍ਹਾਂ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ।

ਢੀਂਡਸਾ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ 'ਚ ਸੁਧਾਰ ਲਿਆਉਣ, ਮਜ਼ਬੂਤੀ ਦੀ ਗੱਲ ਕੀਤੀ ਹੈ ਅਤੇ ਉਸ 'ਤੇ ਅੱਜ ਵੀ ਖੜੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਆਪਣੇ ਡਰ ਕਾਰਨ ਸਾਡੇ 'ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਧਾਂਤਕ ਤੌਰ 'ਤੇ ਕਮਜ਼ੋਰ ਹੋ ਗਈ ਹੈ ਤੇ ਇਹ ਹੁਣ ਅਕਾਲੀ ਦਲ ਨਾ ਹੋ ਕੇ ਬਾਦਲ ਦਲ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਲੋਕ ਸਿਰਫ਼ ਪਾਰਟੀ ਦਾ ਸਮਰਥਨ ਕਰਦੇ ਹਨ ਜੋ ਲੋਕ ਹਿੱਤ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਲੋਕ ਭਾਵਨਾਵਾਂ ਨਾਲ ਹੁੰਦੀ ਹੈ। ਲੋਕ ਆਪਣੀਆਂ ਭਾਵਨਾਵਾਂ ਅਤੇ ਲੋਕ ਹਿੱਤ ਨੂੰ ਧਿਆਨ 'ਚ ਰੱਖ ਕੇ ਸਮਰਥਨ ਕਰਦੇ ਹਨ।

ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਚੋਣਾਂ ਦੌਰਾਨ ਭਾਜਪਾ ਨੂੰ ਸਮਰਥਨ ਦੇਣ ਨੂੰ ਹਾਸੋਹੀਣ ਸਥਿਤੀ ਦੱਸਿਆ। ਉਨ੍ਹਾਂ ਕਿਹਾ ਭਾਜਪਾ ਨੇ ਅਕਾਲੀ ਦਲ ਨੂੰ ਦਿੱਲੀ 'ਚ ਕੋਈ ਵੀ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੀਏਏ ਦਾ ਮੁੱਦਾ ਬਣਾ ਕੇ ਗਠਜੋੜ ਤੋੜਿਆ ਤੇ ਮੁੜ ਭਾਜਪਾ ਦੇ ਦਬਾਅ ਹੇਠ ਆ ਕੇ ਸਮਰਥਨ ਕੀਤਾ। ਢੀਂਡਸਾ ਨੇ ਕਿਹਾ ਕਿ ਖੇਤਰੀ ਪਾਰਟੀ ਵੱਲੋਂ ਅਜਿਹੇ ਫੈਸਲੇ ਲੈਣ ਨਾਲ ਵਰਕਰਾਂ ਦਾ ਹੌਸਲਾ ਘੱਟਦਾ ਹੈ। ਉਨ੍ਹਾਂ ਕਾਂਗਰਸ ਦੀ ਹਾਰ 'ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਕੋਲ ਨਾ ਤੇ ਏਜੰਡਾ ਹੈ ਅਤੇ ਨਾਂ ਹੀ ਲੀਡਰਸ਼ਿਪ ਹੈ ਜੇਕਰ ਦੋਵੇਂ ਚੀਜਾਂ ਨਾ ਹੋਣ ਤਾਂ ਪਾਰਟੀ ਦਾ ਭੱਵਿਖ ਖਤਰੇ 'ਚ ਹੈ।

ABOUT THE AUTHOR

...view details