ਪੰਜਾਬ

punjab

ETV Bharat / city

ਜੇ ਮੇਰੇ ਪੁਤਲੇ ਸਾੜ ਕੇ ਬਚਾਈ ਜਾ ਸਕਦੀ ਹੈ ਕਿਸਾਨਾਂ ਦੀ 'ਫ਼ਸਲ' ਤੇ ਲੋਕਾਂ ਦੀ 'ਜਾਨ' ਤਾਂ ਜਿਅ ਸਦਕੇ ਸਾੜੋ: ਅਮਨ ਅਰੋੜਾ - ਅਵਾਰਾ ਪਸ਼ੂਆਂ ਦੀ ਸਮੱਸਿਆ

ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੌਰਾਨ ਵਿਦੇਸ਼ੀ ਗਊਆਂ ਲਈ ਬੂਚੜਖਾਨੇ ਖੋਲ੍ਹਣ ਦਾ ਮੁੱਦਾ ਚੁੱਕਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਉੱਤੇ ਵਿਰੋਧੀ ਧਿਰ ਵੱਲੋਂ ਜੀਵ ਹੱਤਿਆ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਉੱਤੇ ਆਪਣੇ ਹੱਕ 'ਚ ਸਫਾਈ ਦਿੰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਤਾਂ ਜੋ ਲੱਖਾਂ ਲੋਕਾਂ ਦੀ ਜਾਨ ਤੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ।

ਜੀਵ ਹੱਤਿਆ ਦੋਸ਼ਾਂ 'ਤੇ ਬੋਲੇ ਅਮਨ ਅਰੋੜਾ
ਜੀਵ ਹੱਤਿਆ ਦੋਸ਼ਾਂ 'ਤੇ ਬੋਲੇ ਅਮਨ ਅਰੋੜਾ

By

Published : Mar 1, 2020, 6:11 PM IST

ਸੰਗਰੂਰ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸੂਬੇ 'ਚ ਅਵਾਰਾ ਪਸ਼ੂਆਂ ਦੇ ਨਿਪਟਾਰੇ ਲਈ 'ਆਪ' ਵਿਧਾਇਕ ਅਮਨ ਅਰੋੜਾ ਨੇ ਬੂਚੜਖਾਨੇ ਦਾ ਮੁੱਦਾ ਚੁੱਕਿਆ ਸੀ। ਇਸ ਮੁੱਦੇ ਨੂੰ ਚੁੱਕਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਅਮਨ ਅਰੋੜਾ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ।

ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀ ਵੱਲੋਂ ਅਮਨ ਅਰੋੜਾ ਉੱਤੇ ਜੀਵ ਹੱਤਿਆ 'ਚ ਦਿਲਚਸਪੀ ਲੈਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਉੱਤੇ ਅਮਨ ਅਰੋੜਾ ਨੇ ਆਪਣਾ ਪੱਖ ਰੱਖਦੀਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਤਾਂ ਜੋ ਲੱਖਾਂ ਲੋਕਾਂ ਦੀ ਜਾਨ ਤੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਬਚਾਉਣਾ ਹੈ।

ਵੇਖੋ ਵੀਡੀਓ।

ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਬੂਚੜਖਾਨੇ ਖੋਲਣ ਦੇ ਮੱਤੇ ਨੂੰ ਗ਼ਲਤ ਦੱਸਣ ਵਾਲੀ ਭਾਜਪਾ ਤੇ ਅਕਾਲੀ ਪਾਰਟੀ ਅਤੇ ਕਾਂਗਰਸ ਪਾਰਟੀਆਂ ਵੱਲੋਂ ਵੀ ਵੱਖ -ਵੱਖ ਥਾਵਾਂ ਉੱਤੇ ਬੂਚੜਖਾਨੇ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਆਗੂ ਜੋ ਇਸ ਮੱਤੇ ਦਾ ਵਿਰੋਧ ਕਰ ਰਹੇ ਹਨ ਉਹ ਮਾਸਾਹਾਰੀ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਨੂੰ ਜੀਵ ਹੱਤਿਆ ਯਾਦ ਨਹੀਂ ਆਉਂਦੀ। ਅਮਨ ਅਰੋੜਾ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਦੇਸੀ ਗਾਂ ਨੂੰ ਰੱਖਿਆ ਕਰ ਸਾਂਭਣ ਦੀ ਗੱਲ ਆਖੀ ਸੀ ਤਾਂ ਦੂਜੇ ਪਾਸੇ ਵਿਦੇਸ਼ੀ ਨਸਲ ਦੀ ਗਾਵਾਂ ਅਤੇ ਢੱਠਿਆਂ ਨੂੰ ਸ਼ੈਲਟਰ ਹਾਊਸ ਭੇਜਣ ਜਾਂ ਫਿਰ ਉਨ੍ਹਾਂ ਨੂੰ ਟਰਾਂਸਪੋਰਟ ਕਰਨ ਦਾ ਸੁਝਾਅ ਦਿੱਤਾ ਸੀ।

ਵੇਖੋ ਵੀਡੀਓ।

ਹੋਰ ਪੜ੍ਹੋ : ਲੁਧਿਆਣਾ 'ਚ ਰੇਲ ਗੱਡੀ ਹੇਠਾਂ ਆਉਣ ਨਾਲ 2 ਲੋਕਾਂ ਦੀ ਮੌਤ, 3 ਜ਼ਖ਼ਮੀ

ਉਨ੍ਹਾਂ ਆਖਿਆ ਕਿ ਅਵਾਰਾ ਪਸ਼ੂਆਂ ਕਾਰਨ ਹਰ ਸਾਲ ਕਰੀਬ 150 ਲੋਕ ਆਪਣੀ ਜਾਨ ਗੁਵਾ ਦਿੰਦੇ ਹਨ। ਲੋਕਾਂ ਦੀ ਪਰੇਸ਼ਾਨੀਆਂ ਬਾਰੇ ਨਾ ਸੋਚ ਕੇ ਵਿਰੋਧੀ ਪਾਰਟੀਆਂ ਮਹਿਜ ਆਪਣੀਆਂ ਵੋਟਾਂ ਲਈ ਸਿਆਸੀ ਰੋਟੀਆਂ ਸੇਕ ਰਹੀਆਂ ਹਨ।

ABOUT THE AUTHOR

...view details