ਪੰਜਾਬ

punjab

'ਤਿੰਨ ਤਲਾਕ ' ਬਾਰੇ ਮੁਸਲਿਮ ਔਰਤਾਂ ਦੇ ਵਿਚਾਰ, ਵੇਖੋ ਵੀਡੀਓ

ਕੇਂਦਰ ਸਰਕਾਰ ਨੇ ਤਿੰਨ ਤਲਾਕ ਦੇ ਮੁੱਦੇ ਨੂੰ ਮੁੜ ਚੁੱਕਣ ਦੀ ਗੱਲ ਆਖੀ ਹੈ। ਜਿਸ 'ਤੇ ਮੁਸਲਿਮ ਔਰਤਾਂ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਕਈਆਂ ਔਰਤਾਂ ਨੇ ਤਾਂ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਪਰ ਕਈਆਂ ਦਾ ਮੰਨਣਾ ਹੈ ਕਿ ਸ਼ਰੀਅਤ ਕਿਸੇ ਨੂੰ ਛੇੜ-ਛਾੜ ਕਰਨ ਦੀ ਇਜ਼ਾਜ਼ਤ ਨਹੀਂ ਦਿੰਦਾ।

By

Published : Jun 14, 2019, 5:17 AM IST

Published : Jun 14, 2019, 5:17 AM IST

Triple Talaq Bill

ਮਲੇਰਕੋਟਲਾ: ਕੇਂਦਰ ਸਰਕਾਰ ਵਲੋਂ ਤਿੰਨ ਤਲਾਕ ਦਾ ਮੁੱਦਾ ਇਕ ਵਾਰ ਮੁੜ ਚੁੱਕਿਆ ਗਿਆ ਹੈ। ਮਲੇਰਕੋਟਲਾ ਸ਼ਹਿਰ ਤੋ ਜਾਣਿਆ ਗਿਆ ਮੁਸਲਿਮ ਮਹਿਲਾਵਾਂ ਦਾ ਤਿੰਨ ਤਲਾਕ ਨੂੰ ਲੈ ਕੇ ਉਨ੍ਹਾਂ ਦੇ ਪੱਖ। ਮਹਿਲਾਵਾਂ ਨੇ ਕਿਹਾ ਕਿ ਤਿੰਨ ਤਲਾਕ ਮੰਨਣਯੋਗ ਹੀ ਨਹੀਂ ਹੈ, ਕਿਉਂਕਿ ਮੈਸੇਜ ਰਾਹੀਂ 'ਤਿੰਨ ਤਲਾਕ' ਲਿਖ ਕੇ ਤਲਾਕ ਦੇਣਾ ਸ਼ਰੀਅਤ ਮੁਤਾਬਕ ਗ਼ਲਤ ਹੈ।

ਵੇਖੋ ਵੀਡੀਓ
ਉਨ੍ਹਾਂ ਕਿਹਾ ਕਿ ਸ਼ਰੀਅਤ 'ਚ ਕਿਸੇ ਵੀ ਧਰਮ ਨਾਲ ਛੇੜ-ਛਾੜ ਕਰਨ ਦੀ ਇਜ਼ਾਜ਼ਤ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਤਲਾਕ ਬਿਲ ਲਾਗੂ ਹੋਣ ਤੋਂ ਬਾਅਦ ਇਸ ਦਾ ਔਰਤਾਂ ਨੂੰ ਕੋਈ ਫ਼ਾਇਦਾ ਨਹੀ ਹੋਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਤਲਾਕ ਬਿੱਲ ਵਿੱਚ ਤਰੁੱਟੀ ਇਹ ਹੈ ਕਿ ਜਦ ਬਿੱਲ ਮੁਤਾਬਕ ਤਿੰਨ ਤਲਾਕ ਜਾਇਜ਼ ਨਹੀਂ ਹੈ, ਫ਼ਿਰ ਤਿੰਨ ਤਲਾਕ ਦੀ ਸਜ਼ਾ ਕਿਸ ਗੱਲ ਦੀ ਹੈ?

'ਤਿੰਨ ਤਲਾਕ' ਮੁੱਦੇ ਨੂੰ ਕਵਿਤਾ ਰਾਹੀਂ ਕੀਤਾ ਬਿਆਨ

ਮਹਿਲਾਵਾਂ ਦਾ ਕਹਿਣਾ ਹੈ ਕਿ ਜੇਕਰ ਇਹ ਕਾਨੂੰਨ ਬਣਾਉਣਾ ਹੀ ਸੀ ਤਾਂ ਸ਼ਰੀਅਤ ਅਨੁਸਾਰ ਹੀ ਹੋਣਾ ਚਾਹੀਦਾ ਹੈ। ਇਹ ਕਾਨੂੰਨ ਬਣਾਉਣ ਮੌਕੇ ਕਿਸੇ ਦੀ ਸਲਾਹ ਵੀ ਨਹੀ ਲਈ ਗਈ। ਉਨ੍ਹਾਂ ਕਿਹਾ ਕਿ ਹੋਰ ਧਰਮਾਂ ਵਿੱਚ ਮੁਸਲਿਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਅਜਿਹੇ ਮਾਮਲੇ ਸਾਹਮਣੇ ਆਏ ਹਨ ਪਰ ਉਨ੍ਹਾਂ ਵੱਲ ਕਿਸੇ ਵੀ ਸਰਕਾਰ ਦਾ ਕੋਈ ਧਿਆਨ ਨਹੀ ਹੈ। ਇਸ ਦੇ ਨਾਲ ਹੀ ਕੁਝ ਮਹਿਲਾਂਵਾਂ ਵੱਲੋ ਇਸ ਟ੍ਰਿਪਲ ਤਲਾਕ ਨੂੰ ਵਧੀਆ ਦੱਸਦੇ ਹੋਏ ਕਿਹਾ ਕਿ ਮਰਦਾਂ ਕਰਕੇ ਔਰਤਾਂ ਨੂੰ ਸ਼ਰਮਿੰਦਗੀ ਸਹਿਣੀ ਪੈ ਰਹੀ ਸੀ। ਉਨ੍ਹਾਂ ਨੇ ਕੇਂਦਰ ਦਾ ਇਹ ਕਦਮ ਸ਼ਲਾਘਾਯੋਗ ਦੱਸਿਆ।
ਇਸ ਤਲਾਕ ਮੁੱਦੇ 'ਤੇ ਮੈਡਮ ਰਬੀਨਾਂ ਸ਼ਬਨਮ ਵੱਲੋ ਇੱਕ ਕਵਿਤਾ ਵੀ ਬੋਲੀ ਗਈ। ਕਵਿਤਾ ਰਾਹੀਂ ਉਨ੍ਹਾਂ ਨੇ ਇਸ ਮੁੱਦੇ ਉੱਤੇ ਆਪਣੇ ਵਿਚਾਰ ਤੇ ਸੰਦੇਸ਼ ਸਾਹਮਣੇ ਰੱਖਿਆ।

ABOUT THE AUTHOR

...view details