ਪੰਜਾਬ

punjab

ETV Bharat / city

ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪਿੰਡ ਭੁੰਦੜਭੈਣੀ 'ਚ ਕੀਤੀ ਮੋਕ ਡਰਿੱਲ - deal with natural calamity

ਸੰਗਰੂਰ ਦੇ ਪਿੰਡ ਭੁੰਦੜਭੈਣੀ ਵਿਖੇ ਮੋਕ ਡਰਿੱਲ ਕੀਤੀ ਗਈ ਤਾਂ ਕੋਈ ਵੀ ਹੜ੍ਹ ਵਰਗੀ ਆਫ਼ਤ ਨਾਲ ਨਜਿੱਠਿਆ ਜਾਵੇ।

ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪਿੰਡ ਭੁੰਦੜਭੈਣੀ 'ਚ ਕੀਤੀ ਮੋਕ ਡਰਿੱਲ
ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪਿੰਡ ਭੁੰਦੜਭੈਣੀ 'ਚ ਕੀਤੀ ਮੋਕ ਡਰਿੱਲ

By

Published : Jul 9, 2022, 10:25 AM IST

ਸੰਗਰੂਰ:ਹਰ ਸਾਲ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦੇ ਨਾਲ ਨਜਿੱਠਣ ਲਈ ਐਸਡੀਐਮ ਮੂਣਕ ਨਵਰੀਤ ਕੌਰ ਸੇਖੋ ਦੀ ਅਗਵਾਈ 'ਚ ਪਿੰਡ ਭੁੰਦੜਭੈਣੀ ਵਿਖੇ ਮੋਕ ਡਰਿੱਲ(Mock drill) ਕੀਤੀ ਗਈ, ਜਿਸ ਵਿਚ ਐਨਡੀਆਰਐਫ ਦੀ ਟੀਮ, ਡਾਕਟਰੀ ਟੀਮਾਂ, ਡ੍ਰੇਨਜ ਵਿਭਾਗ, ਬੀ ਡੀ ਪੀ ਓ ਬਲਾਕ ਮਨਰੇਗਾ ਕਰਮਚਾਰੀਆਂ ਤੋਂ ਇਲਾਵਾ ਹੜ੍ਹਾਂ ਨਾਲ ਸਬੰਧਿਤ ਕਰਮਚਾਰੀਆਂ ਅਤੇ ਹੋਰ ਵਿਭਾਗਾਂ ਨੇ ਭਾਗ ਲਿਆ।

ਐਸਡੀਐਮ ਮੂਣਕ ਮੈਡਮ ਨਵਰੀਤ ਕੌਰ ਸੇਖੋ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਹੜ੍ਹਾਂ ਨਾਲ ਸਬੰਧਿਤ ਹਰ ਵਿਭਾਗ ਦੇ ਸਹਿਯੋਗ ਨਾਲ ਟੀਮ ਤਿਆਰ ਕੀਤੀ ਗਈ ਹੈ, ਜਿਸ ਦਾ ਕੰਮ ਸਿਰਫ 'ਤੇ ਸਿਰਫ ਸੰਭਾਵੀ ਹੜ੍ਹ ਦੌਰਾਨ ਫੌਰੀ ਤੌਰ 'ਤੇ ਲੋਕਾਂ ਦੀ ਸਹਾਇਤਾ ਕਰਨਾ ਹੈ।

ਕੁਦਰਤੀ ਆਫ਼ਤ

ਇਸ ਮੌਕੇ ਐਨਡੀਆਰਐਫ ਟੀਮ ਦੇ ਇੰਚਾਰਜ ਇੰਸਪੈਕਟਰ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਡੇ ਬਠਿੰਡਾ ਦੇ ਹੈੱਡ ਕੁਆਰਟਰ ਵਿਖੇ ਕੁੱਲ 17 ਟੀਮਾਂ ਐਮਰਜੈਂਸੀ ਸੇਵਾਵਾਂ ਲਈ ਤਿਆਰ ਹੁੰਦੀਆਂ ਹਨ, ਜੋ ਕਿ ਕਿਸੇ ਵੀ ਐਮਰਜੈਂਸੀ ਦੌਰਾਨ ਸੁਨੇਹਾ ਮਿਲਣ 'ਤੇ 15 ਮਿੰਟਾਂ 'ਚ ਹਰਕਤ ਵਿੱਚ ਆ ਜਾਦੀਆਂ ਹਨ ਅਤੇ ਸੰਭਾਵੀ ਐਮਰਜੈਂਸੀ ਵਾਲੀ ਥਾਂ 'ਤੇ ਰਵਾਨਾ ਹੋ ਜਾਂਦੀਆਂ ਹਨ। ਅੱਜ ਦੀ ਮੋਕ ਡਰਿੱਲ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਇਸ ਇਲਾਕੇ ਵਿੱਚ ਹੜ੍ਹਾਂ ਦੌਰਾਨ ਐਮਰਜੈਂਸੀ ਹਾਲਾਤਾਂ ਨਾਲ ਕਿਵੇਂ ਨਜਿੱਠਿਆ ਜਾ ਸਕੇ ਅਤੇ ਮੋਕ ਡਰਿੱਲ ਹੜ੍ਹਾਂ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇ। ਇਸ ਦੌਰਾਨ ਲੋਕਾਂ ਨੂੰ ਇਸ ਸੰਬੰਧੀ ਟਰੇਨਿੰਗ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦੇਰ ਰਾਤ ਲਾਇਆ ਥਾਣੇ ਬਾਹਰ ਧਰਨਾ

ABOUT THE AUTHOR

...view details