ਲਹਿਰਾਗਾਗਾ: ਡੀਐੱਸਪੀ ਲਹਿਰਾ ਬੂਟਾ ਸਿੰਘ ਗਿੱਲ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿੱਚ ਸੈਂਕੜੇ ਗੱਡੀਆਂ 'ਤੇ ਰਿਫਲੈਕਟਰ ਲਾਏ ਗਏ। ਇਸ ਸਮੇਂ ਟ੍ਰੈਫਿਕ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਐਸਐਸਪੀ ਸੰਗਰੂਰ ਡਾ. ਸੰਦੀਪ ਗਰਗ ਦੇ ਹੁਕਮਾਂ ਮੁਤਾਬਕ ਧੁੰਦ ਅਤੇ ਖ਼ਰਾਬ ਮੌਸਮ ਕਾਰਨ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਗੱਡੀਆਂ 'ਤੇ ਰਿਫਲੈਕਟਰ ਲਾਏ ਜਾ ਰਹੇ ਹਨ। ਇਸ ਦੇ ਲਾਉਣ ਦਾ ਮਕਸਦ ਇਹ ਹੈ ਕਿ ਅੱਗੇ ਜਾ ਰਹੀ ਗੱਡੀ ਦਾ ਪਿਛਲੀ ਗੱਡੀ ਵਾਲੇ ਨੂੰ ਪਤਾ ਲੱਗ ਸਕੇ ਅਤੇ ਦੁਰਘਟਨਾ ਨਾ ਹੋਵੇ।
ਲਹਿਰਾਗਾਗਾ ਪੁਲਿਸ ਨੇ ਸੈਂਕੜੇ ਗੱਡੀਆਂ 'ਤੇ ਲਾਏ ਰਿਫ਼ਲੈਕਟਰ - Lehragaga news
ਲਹਿਰਾਗਾਗਾ ਪੁਲਿਸ ਵੱਲੋਂ ਸੈਂਕੜੇ ਗੱਡੀਆਂ 'ਤੇ ਰਿਫ਼ਲੈਕਟਰ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਇਹ ਉਪਰਾਲਾ ਰਾਤ ਨੂੰ ਵਾਪਰਣ ਵਾਲੀਆਂ ਅਣਸੁਖਾਵੀ ਘਟਨਾਵਾਂ ਨੂੰ ਰੋਕਣ ਲਈ ਕੀਤਾ ਹੈ।
ਲਹਿਰਾਗਾਗਾ ਪੁਲਿਸ
ਗੁਰਤੇਜ ਸਿੰਘ ਨੇ ਕਿਹਾ ਕਿ ਡਰਾਈਵਰ ਆਪਣੀਆਂ ਗੱਡੀਆਂ ਦੀ ਰਫ਼ਤਾਰ ਹੌਲੀ ਰੱਖਣ, ਆਪਣੀ ਗੱਡੀ ਦੀਆਂ ਲਾਈਟਾਂ ਪੀਲੀਆਂ ਕਰਵਾਉਣ ਅਤੇ ਹੋਰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਹ ਰਿਫਲੈਕਟਰ ਸਾਂਝ ਕੇਂਦਰ ਦੇ ਸਹਿਯੋਗ ਨਾਲ ਲਾਏ ਜਾ ਰਹੇ ਹਨ ਅਤੇ ਹਜ਼ਾਰ ਤੋਂ ਵੀ ਉਪਰ ਗੱਡੀਆਂ ਦੇ ਇਹ ਰਿਫਲੈਕਟਰ ਲਾਏ ਜਾਣਗੇ। ਇਸ ਸਮੇਂ ਟ੍ਰੈਫਿਕ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਕਿ ਵਹਾਨ ਦੇ ਸਾਰੇ ਕਾਗਜ਼ ਪੁਰੇ ਰੱਖਣੇ ਚਹੀਦਾ ਹਨ।